10
Dec
ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਗਲੀ ਵਿਧਾਨ ਸਭਾ ਚੋਣ ਗਿੱਦੜਬਾਹਾ ਤੋਂ ਲੜਨ ਦਾ ਐਲਾਨ ਕਰ ਕੇ ਪਾਰਟੀ ਵਰਕਰਾਂ ’ਚ ਜੋਸ਼ ਵਧਾ ਦਿੱਤਾ ਹੈ। ਇਹ ਉਹ ਇਤਿਹਾਸਕ ਸੀਟ ਹੈ, ਜਿੱਥੋਂ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਵਿਧਾਨ ਸਭਾ ’ਚ ਪਹੁੰਚੇ ਸਨ। ਇਸ ਸੀਟ ’ਤੇ ਸ਼ੁਰੂ ਤੋਂ ਜ਼ਿਆਦਾਤਰ ਬਾਦਲ ਪਰਿਵਾਰ ਦਾ ਦਬਦਬਾ ਰਿਹਾ। 1957 ’ਚ ਵੱਡੇ ਬਾਦਲ ਇੱਥੋਂ ਪਹਿਲੀ ਵਾਰ ਜਿੱਤ ਹਾਸਲ ਕਰ ਕੇ ਵਿਧਾਇਕ ਬਣੇ ਸਨ। ਉਹ ਇੱਥੋਂ ਲਗਾਤਾਰ 5 ਵਾਰ ਵਿਧਾਇਕ ਬਣੇ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਇਹ ਸੀਟ ਆਪਣੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ ਦਿੱਤੀ, ਜੋ ਚਾਰ ਵਾਰ…
