19
Mar
ਜਲੰਧਰ/ਆਦਮਪੁਰ – ਜਲੰਧਰ 'ਚ ਯੂ-ਟਿਊਬਰ ਦੇ ਘਰ ਹੋਏ ਗ੍ਰਨੇਡ ਹਮਲੇ 'ਚ ਪੁਲਸ ਵੱਲੋਂ ਸਖ਼ਤ ਐਕਸ਼ਨ ਲਿਆ ਗਿਆ ਹੈ। ਐਨਕਾਊਂਟਰ ਕਰਨ ਤੋਂ ਬਾਅਦ ਇਸ ਮਾਮਲੇ ਵਿਚ ਕੁੱਲ੍ਹ 5 ਗੈਂਗਸਟਰ ਗ੍ਰਿਫ਼ਤਾਰ ਕੀਤੇ ਗਏ ਹਨ। ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਰਾਏਪੁਰ-ਰਸੂਲਪੁਰ ਵਿਚ ਯੂ-ਟਿਊਬਰ ਨਵਦੀਪ ਸਿੰਘ ਉਰਫ਼ ਰੋਜਰ ਸੰਧੂ ਦੇ ਘਰ ’ਤੇ ਐਤਵਾਰ ਸਵੇਰੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਦਿਹਾਤੀ ਪੁਲਸ ਨੇ ਹਰਿਆਣਾ ਦੇ ਯਮੁਨਾਨਗਰ ਤੋਂ ਗੈਂਗਸਟਰ ਹਾਰਦਿਕ ਕੰਬੋਜ ਨੂੰ ਗ੍ਰਿਫ਼ਤਾਰ ਕੀਤਾ ਅਤੇ ਪੁੱਛਗਿੱਛ ਦੇ ਬਾਅਦ ਹਾਰਦਿਕ ਦੀ ਨਿਸ਼ਾਨਦੇਹੀ ’ਤੇ ਪਿੰਡ ਰਾਏਪੁਰ ਦੀ ਪੁਲੀ ਨੇੜੇ ਸਥਿਤ ਪਲਾਟ ਵਿਚੋਂ ਹਥਿਆਰ ਬਰਾਮਦ ਕਰਨ ਲਈ ਪਹੁੰਚੀ ਤਾਂ ਉਥੋਂ ਹਾਰਦਿਕ ਨੇ ਪਿਸਤੌਲ ਚੁੱਕ ਕੇ ਪੁਲਸ ਦੀ ਟੀਮ…