ਤਰਨਤਾਰਨ ਜ਼ਿਮਨੀ ਚੋਣ : ਛੇਵੇਂ ਗੇੜ ‘ਚ ਆਮ ਆਦਮੀ ਪਾਰਟੀ 892 ਵੋਟਾਂ ਨਾਲ ਅੱਗੇ

ਨੈਸ਼ਨਲ ਟਾਈਮਜ਼ ਬਿਊਰੋ :- ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਗਿਣਤੀ ਦੌਰਾਨ ਲਗਾਤਾਰ ਰੁਝਾਨ ਆ ਰਹੇ ਹਨ। ਦੱਸ ਦੇਈਏ ਕਿ ਪਹਿਲੇ ਤਿੰਨ ਰੁਝਾਨਾਂ ‘ਚ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਪਹਿਲੇ ਨੰਬਰ ‘ਤੇ ਰਹੇ ਹਨ, ਪਰ ਚੌਥੇ ਰੁਝਾਨ ‘ਚ ਬਾਜ਼ੀ ਪਲਟ ਗਈ ਅਤੇ ਪਹਿਲੇ ਨੰਬਰ ‘ਚੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਪਹਿਲੇ ਸਥਾਨ ‘ਤੇ ਆ ਗਏ ਹਨ । ਹੁਣ ਤੱਕ ਚਾਰ ਰੁਝਾਨ ਜਨਤਕ ਹੋ ਚੁੱਕੇ ਹਨ। ਹਾਲਾਂਕਿ ਇਹ ਅੰਕੜੇ ਅਜੇ ਬਾਕੀ ਹਨ, ਅਗਲੇ ਰਾਊਂਡਾਂ ਵਿੱਚ ਤਸਵੀਰ ਹੋਰ ਸਪੱਸ਼ਟ ਹੋਵੇਗੀ ਕਿ ਹਲਕੇ ਦੀ ਕਮਾਨ ਕਿਸ ਪਾਸੇ ਜਾ ਸਕਦੀ ਹੈ।

ਪਹਿਲਾ ਰੁਝਾਨ ਦੇ ਨਤੀਜੇ

ਅਕਾਲੀ ਦਲ- 2910
ਆਮ ਆਦਮੀ ਪਾਰਟੀ- 2285
ਕਾਂਗਰਸ-1379
ਵਾਰਸ ਪੰਜਾਬ ਦੇ-1005
ਭਾਜਪਾ- 282

ਦੂਜਾ ਰੁਝਾਨ ਦੇ ਨਤੀਜੇ
ਅਕਾਲੀ ਦਲ- 5843 
ਆਮ ਆਦਮੀ ਪਾਰਟੀ- 4363
ਕਾਂਗਰਸ-2955 
ਵਾਰਸ ਪੰਜਾਬ ਦੇ-1889
ਭਾਜਪਾ- 282

ਤੀਜੇ ਰੁਝਾਨ ਦੇ ਨਤੀਜੇ
ਅਕਾਲੀ ਦਲ- 7348 
ਆਮ ਆਦਮੀ ਪਾਰਟੀ- 6974 
ਕਾਂਗਰਸ-4090 
ਵਾਰਸ ਪੰਜਾਬ ਦੇ-2736 
ਭਾਜਪਾ- 693 

ਚੌਥੇ ਰੁਝਾਨ ਦੇ ਨਤੀਜੇ
ਆਮ ਆਦਮੀ ਪਾਰਟੀ- 9552 
ਅਕਾਲੀ ਦਲ- 9373 
ਕਾਂਗਰਸ-5267 
ਵਾਰਸ ਪੰਜਾਬ ਦੇ-3726 
ਭਾਜਪਾ- 955

ਪੰਜਵੇਂ ਰੁਝਾਨ ਦੇ ਨਤੀਜੇ
ਆਮ ਆਦਮੀ ਪਾਰਟੀ- 11727 
ਅਕਾਲੀ ਦਲ- 11540 
ਕਾਂਗਰਸ-6329 
ਵਾਰਸ ਪੰਜਾਬ ਦੇ-4744 
ਭਾਜਪਾ- 1197 

ਛੇਵੇਂ ਰੁਝਾਨ ਦੇ ਨਤੀਜੇ
ਆਮ ਆਦਮੀ ਪਾਰਟੀ- 14586 
ਅਕਾਲੀ ਦਲ- 13694 
ਕਾਂਗਰਸ-7260 
ਵਾਰਸ ਪੰਜਾਬ ਦੇ-5994 
ਭਾਜਪਾ- 1620 

ਦੱਸ ਦੇਈਏ ਕਿ ਵੋਟਾਂ ਦੀ ਗਿਣਤੀ ਦੇ ਕੁੱਲ 16 ਰਾਊਂਡ ਹੋਣਗੇ। ਜ਼ਿਮਨੀ ਚੋਣ ‘ਚ ਕੁੱਲ 15 ਉਮੀਦਵਾਰ ਮੈਦਾਨ ‘ਚ ਹਨ, ਜਿਨ੍ਹਾਂ ‘ਚੋਂ ਚਾਰ ਰਿਵਾਇਤੀ ਪਾਰਟੀਆਂ ਦੇ ਹਨ, ਦੋ ਰਜਿਸਟਰਡ ਪਾਰਟੀਆਂ ਹਨ ਅਤੇ 9 ਆਜ਼ਾਦ ਉਮੀਦਵਾਰ ਹਨ।

ਤਰਨਤਾਰਨ ਸੀਟ ‘ਤੇ ਮੁੱਖ ਮੁਕਾਬਲਾ

ਤਰਨਤਾਰਨ ਸੀਟ ‘ਤੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਤੋਂ ਹਰਮੀਤ ਸਿੰਘ ਸੰਧੂ ਤੇ ਕਾਂਗਰਸ ਦੇ ਕਰਨਬੀਰ ਸਿੰਘ ਬੁਰਜ, ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ, ਭਾਜਪਾ ਤੋਂ ਹਰਜੀਤ ਸਿੰਘ ਸੰਧੂ ਵਿਚ ਹੈ। ਇਸ ਤੋਂ ਇਲਾਵਾ ਵਾਰਿਸ ਪੰਜਾਬ ਦੇ (ਆਜ਼ਾਰ ਉਮੀਦਵਾਰ )ਉਮੀਦਵਾਰ ਮਨਦੀਪ ਸਿੰਘ ਵੀ ਚੋਣਾਂ ਵਿਚ ਵੱਡਾ ਉਲਟਫੇਰ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਦੇ ਦੇਹਾਂਤ ਤੋਂ ਬਾਅਦ ਉਥੋਂ ਦੀ ਵਿਧਾਨ ਸਭਾ ਸੀਟ ਖ਼ਾਲੀ ਹੋ ਗਈ ਹੈ ਜਿਸ ਤੋਂ ਬਾਅਦ ਤਰਨਤਾਰਨ ਜ਼ਿਮਨੀ ਚੋਣ ਹੋ ਰਹੀ ਹੈ।

By Gurpreet Singh

Leave a Reply

Your email address will not be published. Required fields are marked *