ਪੰਜਾਬ ਦੇ ਤਾਪਮਾਨ ‘ਚ ਗਿਰਾਵਟ ਜਾਰੀ, ਘੱਟੋ-ਘੱਟ ਤਾਪਮਾਨ 7.1 ਡਿਗਰੀ ਤੱਕ ਪਹੁੰਚਿਆ, ਹੋਰ ਵਧੇਗੀ ਠੰਡ

ਨੈਸ਼ਨਲ ਟਾਈਮਜ਼ ਬਿਊਰੋ :- ਬੀਤੇ ਦਿਨ ਦੀ ਗੱਲ ਕਰੀਏ ਦਾ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਆਮ ਦੇ ਕਰੀਬ ਹੈ। ਸੂਬੇ ‘ਚ ਸਭ ਤੋਂ ਵੱਧ ਤਾਪਮਾਨ 29.2 ਡਿਗਰੀ ਫਰੀਦਕੋਟ ‘ਚ ਦਰਜ ਕੀਤਾ ਗਿਆ। ਉੱਥੇ ਹੀ, ਔਸਤ ਘੱਟ ਤੋਂ ਘੱਟ ਤਾਪਮਾਨ ‘ਚ 1.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਸੂਬੇ ‘ਚ ਸਭ ਤੋਂ ਘੱਟ, ਘੱਟੋ-ਘੱਟ ਤਾਪਮਾਨ 7.1 ਡਿਗਰੀ ਵੀ ਫਰੀਦਕੋਟ ‘ਚ ਦਰਜ ਕੀਤਾ ਗਿਆ।

ਪੰਜਾਬ ਦੇ ਤਾਪਮਾਨ ‘ਚ ਲਗਾਤਾਰ ਗਿਰਾਵਟ ਜਾਰੀ ਹੈ। ਅਨੁਮਾਨ ਹੈ ਕਿ ਅਗਲੇ ਹਫ਼ਤੇ ਤਾਪਮਾਨ 2 ਡਿਗਰੀ ਤੱਕ ਢਿੱਗ ਸਕਦਾ ਹੈ। ਮੌਸਮ ਵਿਗਿਆਨ ਵੱਲੋਂ ਜਾਰੀ ਕੀਤੇ ਗਏ ਅਗਲੇ 5 ਦਿਨਾਂ ‘ਦੇ ਅਪਡੇਟ ਅਨੁਸਾਰ ਦਿਨ ਦਾ ਤਾਪਮਾਨ 25 ਡਿਗਰੀ ਤੋਂ 29 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਰਾਤ ਦਾ ਤਾਪਮਾਨ ਆਮ ਤੋਂ ਥੋੜ੍ਹਾ ਘੱਟ 7 ਤੋਂ 11 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਇਸ ਹਫ਼ਤੇ ਮੌਸਮ ਪੂਰੀ ਤਰ੍ਹਾਂ ਸਾਫ਼ ਤੇ ਖੁਸ਼ਕ ਰਹੇਗਾ। ਇਸ ਦੌਰਾਨ ਬਾਰਿਸ਼ ਦੀ ਸੰਭਾਵਨਾ ਨਹੀਂ ਹੈ। ਸਵੇਰ ਦੇ ਸਮੇਂ ਧੁੰਦ ਪੈਣ ਦੀ ਸੰਭਾਵਨਾ ਹੈ।

ਬੀਤੇ ਦਿਨ ਦੀ ਗੱਲ ਕਰੀਏ ਦਾ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਆਮ ਦੇ ਕਰੀਬ ਹੈ। ਸੂਬੇ ‘ਚ ਸਭ ਤੋਂ ਵੱਧ ਤਾਪਮਾਨ 29.2 ਡਿਗਰੀ ਫਰੀਦਕੋਟ ‘ਚ ਦਰਜ ਕੀਤਾ ਗਿਆ। ਉੱਥੇ ਹੀ, ਔਸਤ ਘੱਟ ਤੋਂ ਘੱਟ ਤਾਪਮਾਨ ‘ਚ 1.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਸੂਬੇ ‘ਚ ਸਭ ਤੋਂ ਘੱਟ, ਘੱਟੋ-ਘੱਟ ਤਾਪਮਾਨ 7.1 ਡਿਗਰੀ ਵੀ ਫਰੀਦਕੋਟ ‘ਚ ਦਰਜ ਕੀਤਾ ਗਿਆ।

ਸੂਬੇ ਦਾ ਵੱਧ ਤੋਂ ਵੱਧ ਤਾਪਮਾਨ

ਬੀਤੇ ਦਿਨ, ਜਿੱਥੇ ਸੂਬੇ ‘ਚ ਸਭ ਤੋਂ ਵੱਧ ਤਾਪਮਾਨ 29.2 ਡਿਗਰੀ ਫਰਦੀਕੋਟ ‘ਚ ਦਰਜ ਕੀਤਾ ਗਿਆ। ਉੱਥੇ ਹੀ, ਅੰਮ੍ਰਿਤਸਰ ‘ਚ ਵੱਧ ਤੋਂ ਵੱਧ ਤਾਪਮਾਨ 26 ਡਿਗਰੀ, ਲੁਧਿਆਣਾ ‘ਚ 27 ਡਿਗਰੀ, ਪਟਿਆਲਾ ‘ 28 ਡਿਗਰੀ, ਬਠਿੰਡਾ ‘ਚ 27 ਡਿਗਰੀ, ਗੁਰਦਾਸਪੁਰ ‘ਚ 26 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ‘ਚ 26 ਡਿਗਰੀ, ਫਿਰੋਜ਼ਪਰੁ ‘ਚ 26.5 ਡਿਗਰੀ, ਹੁਸ਼ਿਆਰਪੁਰ ‘ਚ 25.8 ਡਿਗਰੀ, ਮਾਨਸਾ ‘ਚ 28.7 ਡਿਗਰੀ, ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ‘ਚ 27.3 ਡਿਗਰੀ, ਫਾਜ਼ਿਲਕਾ (ਅਬੋਹਰ) ‘ਚ 26.4 ਡਿਗਰੀ, ਪਠਾਨਕੋਟ ‘ਚ 26.4 ਡਿਗਰੀ ਤੇ ਰੋਪੜ ‘ਚ 26.6 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ‘ਚ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਦਰਜ ਕੀਤਾ ਗਿਆ।

ਘੱਟੋ-ਘੱਟ ਤਾਪਮਾਨ

ਦੂਜੇ ਪਾਸੇ ਘੱਟ ਤੋਂ ਘੱਟ ਤਾਪਮਾਨ ਦੀ ਗੱਲ ਕਰੀਏ ਤਾਂ ਸਭ ਤੋਂ ਘੱਟ ਤਾਪਮਾਨ 7.1 ਡਿਗਰੀ ਫਰੀਦਕੋਟ ‘ਚ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 9.1 ਡਿਗਰੀ, ਲੁਧਿਆਣਾ ਦਾ 9.8 ਡਿਗਰੀ, ਪਟਿਆਲਾ ਦਾ 10.4 ਡਿਗਰੀ, ਬਠਿੰਡਾ ਦਾ 8 ਡਿਗਰੀ, ਗੁਰਦਾਸਪੁਰ ਦਾ 9 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 12.5 ਡਿਗਰੀ, ਫਰੀਦਕੋਟ ਦਾ 9 ਡਿਗਰੀ, ਫਿਰੋਜ਼ਪੁਰ ਦਾ 8.8 ਡਿਗਰੀ, ਹੁਸ਼ਿਆਰਪੁਰ ਦਾ 8.5 ਡਿਗਰੀ, ਮਾਨਸਾ ਦਾ 10.6 ਡਿਗਰੀ, ਮੁਹਾਲੀ ਦਾ 12.9 ਡਿਗਰੀ, ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 10.1 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 9.3 ਡਿਗਰੀ ਦਰਜ ਕੀਤਾ ਗਿਆ।

By Gurpreet Singh

Leave a Reply

Your email address will not be published. Required fields are marked *