ਮਹਿਲਾ ਡੀਐਸਪੀ ਅਤੇ ਕਿਸਾਨਾਂ ਵਿਚਕਾਰ ਨਾਭਾ ’ਚ ਤਣਾਅ, ਗੰਭੀਰ ਦੋਸ਼ ਲੱਗੇ

ਮਹਿਲਾ ਡੀਐਸਪੀ ਅਤੇ ਕਿਸਾਨਾਂ ਵਿਚਕਾਰ ਨਾਭਾ ’ਚ ਤਣਾਅ, ਗੰਭੀਰ ਦੋਸ਼ ਲੱਗੇ

ਨਾਭਾ (ਗੁਰਪ੍ਰੀਤ ਸਿੰਘ): ਨਾਭਾ ’ਚ ਕਿਸਾਨ ਜਥੇਬੰਦੀਆਂ ਅਤੇ ਪੁਲਿਸ ਵਿਚਕਾਰ ਤਿੱਖੀ ਤਕਰਾਰ ਵੇਖਣ ਨੂੰ ਮਿਲੀ। ਮਾਮਲਾ ਸ਼ੰਬੂ ਸਰਹੱਦ ’ਤੇ ਚੋਰੀ ਹੋਈਆਂ ਟਰਾਲੀਆਂ ਨਾਲ ਸਬੰਧਤ ਹੈ, ਜਿੱਥੇ ਕਿਸਾਨਾਂ ਨੇ ਨਗਰ ਕੌਂਸਲ ਦੀ ਮੁਖੀ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ’ਤੇ ਇਨ੍ਹਾਂ ਟਰਾਲੀਆਂ ਨੂੰ ਆਪਣੇ ਪਲਾਟ ’ਚ ਛੁਪਾਉਣ ਦਾ ਇਲਜ਼ਾਮ ਲਾਇਆ।

ਕਿਸਾਨਾਂ ਦਾ ਦੋਸ਼ ਹੈ ਕਿ ਪੁਲਿਸ ਨੇ ਪੰਕਜ ਪੱਪੂ ’ਤੇ ਨਰਮੀ ਵਰਤਦਿਆਂ ਹਲਕੀਆਂ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਅਤੇ ਉਸ ਨੂੰ ਜਮਾਨਤ ਮਿਲਣ ’ਚ ਮਦਦ ਕੀਤੀ। ਇਸ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਆਜ਼ਾਦ, ਭਟੇਡ ਕਲਾਂ ਸਮੇਤ ਹੋਰ ਕਈ ਜਥੇਬੰਦੀਆਂ ਨੇ ਡੀਐਸਪੀ ਦਫਤਰ ਅੱਗੇ ਧਰਨਾ ਲਾਇਆ।

ਇਸੇ ਦੌਰਾਨ, ਜਦੋਂ ਨਾਭਾ ਦੀ ਡੀਐਸਪੀ ਮਨਦੀਪ ਕੌਰ ਆਪਣੇ ਦਫਤਰ ਤੋਂ ਬਾਹਰ ਜਾਣ ਲੱਗੀਆਂ, ਤਾਂ ਕਿਸਾਨਾਂ ਨਾਲ ਉਨ੍ਹਾਂ ਦੀ ਤਕਰਾਰ ਹੋ ਗਈ। ਡੀਐਸਪੀ ਨੇ ਦੋਸ਼ ਲਾਇਆ ਕਿ ਕਿਸਾਨਾਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕਿਆ, ਉਨ੍ਹਾਂ ਨਾਲ ਧੱਕੇ-ਮੁੱਕੇ ਕੀਤੇ ਅਤੇ ਵਰਦੀ ਨੂੰ ਵੀ ਹੱਥ ਪਾਇਆ।

ਉਨ੍ਹਾਂ ਦੱਸਿਆ ਕਿ ਉਹ ਸਿਰਫ਼ ਕਿਸਾਨਾਂ ਨਾਲ ਗੱਲਬਾਤ ਲਈ ਆਈਆਂ ਸਨ ਅਤੇ ਧਰਨੇ ’ਤੇ ਕੋਈ ਰੋਕ ਨਹੀਂ ਸੀ ਲਾਈ, ਪਰ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ। ਡੀਐਸਪੀ ਨੇ ਸਖਤ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਜਾਰੀ ਕੀਤੀ ਹੈ।

By Gurpreet Singh

Leave a Reply

Your email address will not be published. Required fields are marked *