ਅਮਰੀਕਾ-ਈਰਾਨ ਵਿਚਕਾਰ ਤਣਾਅ ਹੋਇਆ ਤੇਜ਼, ਟਰੰਪ ਨੇ ਦਿੱਤੀ ਵੱਡੀ ਧਮਕੀ

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕਾ ਨੇ ਐਤਵਾਰ ਨੂੰ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਈਰਾਨ ਨੂੰ ਸਖ਼ਤ ਚੇਤਾਵਨੀ ਦਿੱਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਿੱਧਾ ਸੰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਤਹਿਰਾਨ ਪ੍ਰਮਾਣੂ ਸਮਝੌਤੇ ਨੂੰ ਮਨਜ਼ੂਰ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਉੱਤੇ ਹਮਲਾ ਕਰਨਾ ਅਮਰੀਕਾ ਲਈ ਇਕੋ-ਇੱਕ ਵਿਕਲਪ ਰਹਿ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਾਂ ਤਾਂ ਈਰਾਨ ਸਮਝੌਤੇ ‘ਤੇ ਦਸਤਖਤ ਕਰੇ, ਜਾਂ ਬੰਬਾਰੀ ਲਈ ਤਿਆਰ ਰਹੇ। ਟਰੰਪ ਦੀ ਇਹ ਗੱਲਬਾਤ ਸੁਣਕੇ, ਈਰਾਨ ਨੇ ਵੀ ਤੁਰੰਤ ਜਵਾਬੀ ਕਾਰਵਾਈ ਦੀ ਤਿਆਰੀ ਕਰ ਲਈ। ਮੀਡੀਆ ਰਿਪੋਰਟਾਂ ਮੁਤਾਬਕ, ਈਰਾਨ ਨੇ ਆਪਣੇ ਮਿਜ਼ਾਈਲ ਤਿਆਰ ਕਰ ਲਏ ਹਨ ਅਤੇ ਹਮਲੇ ਦਾ ਮੁਕਾਬਲਾ ਕਰਨ ਲਈ ਮਜ਼ਬੂਤ ਯੋਜਨਾ ਬਣਾਈ ਹੈ। ਈਰਾਨ ਨੇ ਸਪੱਸ਼ਟ ਕੀਤਾ ਕਿ ਉਹ ਅਮਰੀਕਾ ਨਾਲ ਸਿੱਧੀ ਗੱਲਬਾਤ ਨਹੀਂ ਕਰੇਗਾ, ਸਗੋਂ ਆਪਣਾ ਮੱਤਵ ਉਨ੍ਹਾਂ ਤਕ ਅਸਿੱਧੇ ਤਰੀਕੇ ਨਾਲ ਪਹੁੰਚਾਏਗਾ।

ਅਮਰੀਕਾ ਨੇ ਵੀ ਇਸ ਬੇਅਨਬਾਜ਼ੀ ‘ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਕਿਹਾ ਗਿਆ ਕਿ ਉਹ ਕਿਸੇ ਵੀ ਹਾਲਤ ਵਿੱਚ ਈਰਾਨ ਨੂੰ ਪ੍ਰਮਾਣੂ ਹਥਿਆਰ ਹਾਸਲ ਨਹੀਂ ਕਰਨ ਦੇਣਗੇ। ਟਰੰਪ ਚਾਹੁੰਦੇ ਸਨ ਕਿ ਇਹ ਮਾਮਲਾ ਗੱਲਬਾਤ ਰਾਹੀਂ ਨਿੱਪਟ ਜਾਵੇ, ਪਰ ਈਰਾਨ ਨੇ ਉਨ੍ਹਾਂ ਦੀ ਪੇਸ਼ਕਸ਼ ਠੁਕਰਾ ਦਿੱਤੀ।ਇਸ ਤਣਾਅ ਦੇ ਪਿੱਛੇ ਕਈ ਗੰਭੀਰ ਕਾਰਨ ਹਨ। ਅਮਰੀਕਾ ਨੇ ਈਰਾਨ ‘ਤੇ ਇਜ਼ਰਾਈਲ ਵਿਰੁੱਧ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਦੇਣ ਦੇ ਦੋਸ਼ ਲਾਏ ਹਨ। ਉਥੇ ਹੀ, ਈਰਾਨ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਲਗਾਤਾਰ ਅੱਗੇ ਵਧਾ ਰਿਹਾ ਹੈ, ਜਿਸ ਕਰਕੇ ਪੱਛਮੀ ਦੇਸ਼ਾਂ ਦੀ ਚਿੰਤਾ ਵਧ ਗਈ ਹੈ।ਹੁਣ ਦਿਲਚਸਪੀ ਇਹ ਵੇਖਣ ਵਿੱਚ ਹੋਵੇਗੀ ਕਿ ਕੀ ਇਹ ਤਣਾਅ ਸਿਰਫ਼ ਬਿਆਨਾਂ ਤੱਕ ਹੀ ਰਹੇਗਾ ਜਾਂ ਇਹ ਇੱਕ ਹੋਰ ਵੱਡੇ ਸੰਕਟ ਵਿੱਚ ਤਬਦੀਲ ਹੋ ਸਕਦਾ ਹੈ।

By Rajeev Sharma

Leave a Reply

Your email address will not be published. Required fields are marked *