ਦਿੱਲੀ ਵਿਧਾਨ ਸਭਾ ਦਾ 8ਵਾਂ ਬਜਟ ਸੈਸ਼ਨ ਕੱਲ ਤੋਂ ਸ਼ੁਰੂ, 28 ਮਾਰਚ ਤੱਕ ਚੱਲਣ ਦੀ ਉਮੀਦ!

ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਵਿਧਾਨ ਸਭਾ ਦਾ 8ਵਾਂ ਬਜਟ ਸੈਸ਼ਨ ਕੱਲ ਤੋਂ ਸ਼ੁਰੂ ਹੋ ਰਿਹਾ ਹੈ। ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਨੇ ਦੱਸਿਆ ਕਿ ਇਹ ਸੈਸ਼ਨ ਵਿੱਤੀ ਨੀਤੀਆਂ ਅਤੇ ਆਉਣ ਵਾਲੇ ਵਿੱਤ ਸਾਲ 2025-26 ਦੇ ਵਿਕਾਸ ਰੋਡਮੈਪ ਨੂੰ ਤੈਅ ਕਰਨ ਲਈ ਬਹੁਤ ਮਹੱਤਵਪੂਰਨ ਹੋਵੇਗਾ। ਸ਼ੁਰੂਆਤੀ ਤੌਰ ‘ਤੇ ਇਹ ਸੈਸ਼ਨ 28 ਮਾਰਚ ਤੱਕ ਚਲਣ ਦੀ ਉਮੀਦ ਹੈ, ਪਰ ਲੋੜ ਪੈਣ ‘ਤੇ ਇਸ ਦੀ ਮਿਆਦ ਵਧਾਈ ਵੀ ਜਾ ਸਕਦੀ ਹੈ।

ਬਜਟ ਸੈਸ਼ਨ ਦੌਰਾਨ 25 ਮਾਰਚ ਨੂੰ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਦੇ ਕੰਮਕਾਜ ‘ਤੇ ਕੰਟਰੋਲਰ ਐਂਡ ਆਡੀਟਰ ਜਨਰਲ (ਕੈਗ) ਦੀ ਤੀਜੀ ਰਿਪੋਰਟ ਸਦਨ ਵਿੱਚ ਪੇਸ਼ ਕੀਤੀ ਜਾਵੇਗੀ। 26 ਮਾਰਚ ਨੂੰ 2025-26 ਦੇ ਬਜਟ ‘ਤੇ ਚਰਚਾ ਹੋਵੇਗੀ, 27 ਮਾਰਚ ਨੂੰ ਵਿਧਾਨ ਸਭਾ ਵਿੱਚ ਇਸ ਦੀ ਮਨਜ਼ੂਰੀ ਲਈ ਮਤਦਾਨ ਹੋਵੇਗਾ, ਅਤੇ 28 ਮਾਰਚ ਨੂੰ ਨਿੱਜੀ ਬਿੱਲਾਂ ਅਤੇ ਸੰਕਲਪਾਂ ‘ਤੇ ਗੱਲਬਾਤ ਹੋਵੇਗੀ।

ਵਿਧਾਨ ਸਭਾ ਦੀ ਕਾਰਵਾਈ ਹਰ ਰੋਜ਼ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਦੁਪਹਿਰ 1 ਵਜੇ ਤੋਂ 2 ਵਜੇ ਤੱਕ ਭੋਜਨ ਵਿਰਾਮ ਰਹੇਗਾ। ਪ੍ਰਸ਼ਨ ਕਾਲ 24, 26, 27 ਅਤੇ 28 ਮਾਰਚ ਨੂੰ ਹੋਵੇਗਾ, ਜਿਸ ਦੌਰਾਨ ਵਿਧਾਇਕ ਆਪਣੇ ਪ੍ਰਸ਼ਨ ਰਖਣਗੇ ਅਤੇ ਮੰਤਰੀ ਉਨ੍ਹਾਂ ਦੇ ਜਵਾਬ ਦੇਣਗੇ। ਵਿਧਾਇਕ ਲੋਕ ਮਹੱਤਵ ਦੇ ਮੁੱਦੇ ਉਠਾਉਣ ਲਈ ਕਾਰਵਾਈ ਤੋਂ ਇੱਕ ਦਿਨ ਪਹਿਲਾਂ ਸ਼ਾਮ 5 ਵਜੇ ਤੱਕ ਨੋਟਿਸ ਦੇ ਸਕਣਗੇ।ਸਪੀਕਰ ਨੇ ਵਿਧਾਇਕਾਂ ਨੂੰ ਸਦਨ ਦੀ ਮਾਣ-ਮਰਿਆਦਾ ਬਣਾਈ ਰੱਖਣ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਹਰ ਰੋਜ਼ 10:55 ਵਜੇ ਕੋਰਮ ਬੈੱਲ ਵਜਾਈ ਜਾਵੇਗੀ, ਜਿਸ ਤੋਂ ਬਾਅਦ ਵਿਧਾਇਕਾਂ ਨੂੰ ਆਪਣੀ ਹਾਜ਼ਰੀ ਲਗਵਾਉਣੀ ਹੋਵੇਗੀ।

By Rajeev Sharma

Leave a Reply

Your email address will not be published. Required fields are marked *