ਵਿਧਾਨ ਸਭਾ ‘ਚ ਗਰਮਾ ਗਿਆ ਮਾਹੌਲ, ਪ੍ਰਤਾਪ ਬਾਜਵਾ ਦਾ ਬਿਆਨ ਸੁਣ ਤੱਤੇ ਹੋਏ ਮੰਤਰੀ ਸੌਂਦ

ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਮਨਰੇਗਾ ਵਿਚ ਕੀਤੇ ਗਏ ਬਦਲਾਅ ਦੇ ਵਿਰੋਧ ਵਿਚ ਪੰਜਾਬ ਵਿਧਾਨ ਸਭਾ ਵੱਲੋਂ ਸੱਦੇ ਗਏ ਅੱਜ ਵਿਧਾਨ ਸਭਾ ਵਿਸ਼ੇਸ਼ ਇਜਲਾਸ ਵਿਚ ਅੱਜ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਨੂੰ ਸਮਾਂ ਅਤੇ ਪੈਸੇ ਦੀ ਬਰਬਾਦੀ ਦੱਸਿਆ। ਵਿਧਾਨ ਸਭਾ ਵਿਚ ਬੋਲਦਿਆਂ ਬਾਜਵਾ ਨੇ ਕਿਹਾ ਕਿਹਾ ਕਿ ਸਰਕਾਰ ਵੱਲੋਂ ਅਜਿਹੇ ਕਿੰਨੇ ਸਪੈਸ਼ਲ ਸੈਸ਼ਨ ਸੱਦੇ ਗਏ ਪਰ ਸਪੈਸ਼ਲ ਸੈਸ਼ਨ ਉਸ ਨੂੰ ਕਿਹਾ ਜਾਂਦਾ ਜਿਸ ਵਿਚੋਂ ਕੁਝ ਨਿਕਲੇ। ਇਹ ਕਿਹਾ ਜਿਹਾ ਸਪੈਸ਼ਲ ਸੈਸ਼ਨ ਜਿਸ ਵਿਚ ਕੁਝ ਵੀ ਨਹੀਂ ਨਿਕਲਦਾ। 

ਇਸ ‘ਤੇ ਵਿਰੋਧ ਕਰਦਿਆਂ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਕਿਹਾ ਜੇ ਤੁਹਾਨੂੰ ਇਤਰਾਜ਼ ਹੈ ਤਾਂ ਤੁਸੀਂ ਬਾਈਕਾਟ ਕਰ ਦਿਓ। ਇਸ ‘ਤੇ ਬਾਜਵਾ ਨੇ ਕਿਹਾ ਕਿ ਅਸੀਂ ਕਿਉਂ ਬਾਈਕਾਟ ਕਰੀਏ। ਮਨਰੇਗਾ ਸਕੀਮ ਕਾਂਗਰਸ ਹੀ ਲੈ ਕੇ ਆਈ ਸੀ। ਇਹ ਸਾਡੀ ਸਕੀਮ ਹੈ। ਬਾਜਵਾ ਨੇ ਕਿਹਾ ਕਿ ਇਥੇ ਸਪੈਸ਼ਲ ਸੈਸ਼ਨ ਸੱਦਣ ਨਾਲ ਕੁਝ ਨਹੀਂ ਬਣਨਦਾ, ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਦੇ ਬਾਹਰ ਧਰਨਾ ਦਿਓ ਅਸੀਂ ਵੀ ਨਾਲ ਚੱਲਦੇ ਆ, ਇਹ ਦਸਵਾਂ ਸੈਸ਼ਨ ਹੈ, ਨਾ ਤਾਂ ਪਹਿਲੇ 9 ਸੈਸ਼ਨਾਂ ਵਿਚੋਂ ਕੁਝ ਨਿਕਲਿਆ ਅਤੇ ਨਾ ਹੀ ਇਸ ਵਿਚੋਂ ਕੁਝ ਨਿਕਲਣਾ ਹੈ, ਇਹ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਨਾਉਣ ਦਾ ਅਤੇ ਸਮਾਂ ਬਰਬਾਦ ਕਰਨ ਦਾ ਤਰੀਕਾ ਹੈ, ਜਿਸ ਨੂੰ ਹਰ ਵਾਰ ਵਰਤਿਆ ਜਾਂਦਾ ਹੈ। ਸਰਕਾਰ ਅਸੈਂਬਲੀ ਨੂੰ ਇਕ ਸਟੇਜ ਵਾਂਗ ਇਸਤੇਮਾਲ ਕਰ ਰਹੀ ਹੈ, ਜਿਸ ਵਿਚ ਸਿਰਫ ‘ਤੇ ਸਿਰਫ ਝੂਠ ਹੀ ਬੋਲਿਆ ਜਾਂਦਾ ਹੈ। 

By Gurpreet Singh

Leave a Reply

Your email address will not be published. Required fields are marked *