ਲਾਲ ਚੂੜੇ ਵਾਲੀ ਨਾਲ ਮੁੰਡਾ ਮੱਥਾ ਟੇਕਣ ਗਿਆ ਨਕੋਦਰ, ਫਿਰ ਹੋਇਆ…

ਜਲੰਧਰ-ਨਕੋਦਰ ਵਿਖੇ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਗਏ ਪਤੀ-ਪਤਨੀ ਸ਼ੱਕੀ ਹਾਲਾਤ ’ਚ ਲਾਪਤਾ ਹੋ ਗਏ ਹਨ। ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਕਾਫੀ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਲੱਗਿਆ। ਦੋਵਾਂ ਦੇ ਮੋਬਾਇਲ ਵੀ ਬੰਦ ਆ ਰਹੇ ਹਨ। ਇਸ ਸਬੰਧੀ ਥਾਣਾ ਨੰ. 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਦੋਵਾਂ ਦਾ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਬਲਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਨਿਊ ਹਰਦਿਆਲ ਨਗਰ ਕੋਟਲਾ ਰੋਡ ਜਲੰਧਰ, ਨੇੜੇ ਲੰਮਾ ਪਿੰਡ ਚੌਕ ਨੇ ਦੱਸਿਆ ਕਿ ਉਸ ਦਾ ਭਰਾ ਗੁਰਜੀਤ ਸਿੰਘ ਤੇ ਭਰਜਾਈ ਆਸ਼ੂ ਰਾਣੀ ਸ਼ਨੀਵਾਰ ਨੂੰ ਲਾਡੋਵਾਲੀ ਰੋਡ ਸਥਿਤ ਇਕ ਬੈਂਕ ’ਚ ਨੌਕਰੀ ਸਬੰਧੀ ਇੰਟਰਵਿਊ ਦੇਣ ਲਈ ਗਏ ਸਨ।

ਦੁਪਹਿਰ ਲੱਗਭਗ 1 ਵਜੇ ਉਨ੍ਹਾਂ ਦਾ ਫੋਨ ਆਇਆ ਤੇ ਕਿਹਾ ਕਿ ਉਹ ਨਕੋਦਰ ਵਿਖੇ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਲਈ ਜਾ ਰਹੇ ਹਨ। 4 ਵਜੇ ਤਕ ਉਨ੍ਹਾਂ ਦਾ ਕੋਈ ਵੀ ਫੋਨ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਬਲਜੀਤ ਸਿੰਘ ਦੇ ਮੋਬਾਇਲ ’ਤੇ ਫੋਨ ਕੀਤਾ, ਜੋ ਬੰਦ ਆ ਰਿਹਾ ਸੀ। ਆਸ਼ੂ ਦਾ ਫੋਨ ਵੀ ਬੰਦ ਆ ਰਿਹਾ ਸੀ।

ਉਨ੍ਹਾਂ ਨਕੋਦਰ ਜਾ ਕੇ ਕਾਫੀ ਸਮੇਂ ਤਕ ਉਨ੍ਹਾਂ ਦੀ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਦੋਵਾਂ ਦੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਤੋਂ ਵੀ ਪੁੱਛਿਆ ਪਰ ਗੁਰਜੀਤ ਸਿੰਘ ਤੇ ਆਸ਼ੂ ਬਾਰੇ ਕੁਝ ਪਤਾ ਨਹੀਂ ਲੱਗਾ। ਪਰਿਵਾਰ ਨੇ ਇਸ ਸਬੰਧੀ ਥਾਣਾ ਨੰ. 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਹਾਲੇ ਤਕ ਦੋਵਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ। ਪੀੜਤ ਪਰਿਵਾਰ ਨੇ ਸੀ. ਪੀ. ਧੰਨਪ੍ਰੀਤ ਕੌਰ ਤੋਂ ਮੰਗ ਕੀਤੀ ਹੈ ਕਿ ਦੋਵਾਂ ਦੇ ਮੋਬਾਇਲ ਨੰਬਰਾਂ ਦੀ ਡਿਟੇਲ ਅਤੇ ਆਖਰੀ ਲੋਕੇਸ਼ਨ ਕਢਵਾਈ ਜਾਵੇ ਤਾਂ ਜੋ ਪਤੀ-ਪਤਨੀ ਦਾ ਸੁਰਾਗ ਮਿਲ ਸਕੇ।

By Gurpreet Singh

Leave a Reply

Your email address will not be published. Required fields are marked *