ਕੈਨੇਡਾ ਜਾ ਕੇ ਮੁੱਕਰੀ ਕੁੜੀ, ਪੰਜਾਬ ‘ਚ ਮੁੰਡੇ ਨੇ ਚੁੱਕਿਆ ਖੌਫਨਾਕ ਕਦਮ, ਮਾਪਿਆ ਦਾ ਰੋ-ਰੋ ਬੁਰਾ ਹਾਲ

ਹੁਸ਼ਿਆਰਪੁਰ ਦੇ ਸੈਲਾ ਕਲਾਂ ਦੇ ਇੱਕ ਨੌਜਵਾਨ ਵੱਲੋਂ ਲੱਖਾਂ ਰੁਪਏ ਖ਼ਰਚ ਕੇ ਵਿਦੇਸ਼ ਭੇਜੀ ਮੰਗੇਤਰ ਵੱਲੋਂ ਧੋਖਾ ਦਿੱਤੇ ਜਾਣ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਲੜਕੇ ਦਾ ਅੱਜ ਸੈਲਾ ਖ਼ੁਰਦ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। 
ਕੁਲਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸੈਲਾ ਕਲਾਂ ਨੇ ਪੁਲਿਸ ਨੂੰ ਦਿੱਤੇ ਬਿਆਨਾ ਵਿਚ ਦੱਸਿਆ ਕਿ ਉਸ ਦੇ ਤਿੰਨ ਲੜਕੇ ਹਨ । ਵੱਡੇ ਲੜਕੇ ਕਰਨਵੀਰ ਸਿੰਘ 23 ਦਾ ਰਿਸ਼ਤਾ 16 ਮਈ 2022 ਨੂੰ ਨਵਜੋਤ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਬੁਰਜ ਰਈਆ ਥਾਣਾ ਬਟਾਲਾ ਗੁਰਦਾਸਪੁਰ ਨਾਲ ਟਾਂਡਾ ਵਿਖੇ ਕੀਤਾ ਸੀ। ਉਸ ਨੇ ਦੱਸਿਆ ਕਿ ਲੜਕੀ ਨਵਜੋਤ ਨੂੰ ਕੈਨੇਡਾ ਭੇਜਣ ਲਈ ਉਸ ਦੇ ਪਿਤਾ ਬਲਵਿੰਦਰ ਕੌਰ ਤੇ ਲੜਕੀ ਦੇ ਭਰਾ ਦੇ ਖ਼ਾਤੇ ਵਿਚ ਕੁੱਲ 20 ਲੱਖ ਰੁਪਏ ਹੋਰ ਪਾ ਦਿੱਤੇ। 
ਉਸ ਨੇ ਦੱਸਿਆ ਕਿ ਹਵਾਈ ਟਿਕਟ ਦੇ 1,22,000 ਰੁਪਏ ਵੀ ਉਨ੍ਹਾਂ ਖ਼ਰਚੇ ਅਤੇ 500 ਕੈਨੇਡੀਅਨ ਡਾਲਰ ਦੇ ਕੇ ਲੜਕੀ ਨਵਜੋਤ ਕੌਰ 2022 ਵਿਚ ਕੈਨੇਡਾ ਭੇਜ ਦਿੱਤਾ ਜਿਥੇ ਉਹ ਉਸ ਦੇ ਸਾਲੇ ਗੁਰਮੁਖ ਸਿੰਘ ਵਾਸੀ ਕੈਂਡੋਵਾਲ ਕੋਲ ਰਹੀ । ਉਸ ਨੇ ਦੱਸਿਆ ਕਿ ਡੇਢ ਸਾਲ ਤੱਕ ਨਵਜੋਤ ਕੌਰ ਉਨ੍ਹਾਂ ਵਿਸ਼ਵਾਸ ਦਿਵਾਉਂਦੀ ਰਹੀ ਕਿ ਉਹ ਕਰਵਨਵੀਰ ਨੂੰ ਬੁਲਾ ਲਵੇਗੀ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਪਤਾ ਲੱਗਾ ਕਿ ਕੈਨੇਡਾ ਵਿਚ ਨਵਜੋਤ ਦੇ ਕਿਸੇ ਨਾਲ ਗੱਲਬਾਤ ਹੈ, ਜਿਸ ਤੋਂ ਬਾਅਦ ਉਨ੍ਹਾਂ ਰਿਸ਼ਤੇਦਾਰੀ ਵਿਚ ਗੱਲ ਕੀਤੀ ਤਾਂ ਨਵਜੋਤ ਦੇ ਪਰਿਵਾਰਕ ਮੈਂਬਰਾਂ ਨੇ ਪੈਸੇ ਮੋੜਨ ਦੀ ਗੱਲ ਕਹੀ ਅਤੇ ਬਾਅਦ ਵਿਚ  ਪੈਸੇ ਮੋੜਨ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਉਸ ਦੇ ਲੜਕੇ ਨੂੰ ਅਪਸ਼ਬਦ ਬੋਲੇ ਜਿਸ ਕਾਰਨ ਟੈਂਸ਼ਨ ਵਿਚ ਰਹਿਣ ਕਾਰਨ ਅਤੇ ਦੁਖ਼ੀ ਹੋ ਕੇ ਉਸ ਦੇ ਪੁੱਤਰ ਕਰਨਵੀਰ ਜਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਥਾਣਾ ਮਾਹਿਲਪੁਰ ਦੀ ਪੁਲਸ ਨੇ ਮੰਗੇਤਰ ਨਵਜੋਤ ਕੌਰ, ਉਸ ਦਾ ਭਰਾ ਪ੍ਰਭਜੋਤ ਸਿੰਘ, ਪਿਤਾ ਬਲਵਿੰਦਰ ਸਿੰਘ ਪੁੱਤਰ ਗਿਆਨ ਸਿੰਘ, ਉਸ ਦੀ ਪਤਨੀ ਰਾਜਵਿੰਦਰ ਕੌਰ ਵਾਸੀਆਨ ਬੁਰਜ ਰਈਆ ਥਾਣਾ ਬਟਾਲਾ , ਵਿਚੋਲਾ ਲਖਵਿੰਦਰ ਸਿੰਘ ਤੇ ਬੇਬੀ ਵਾਸੀ ਜਹੂਰਾ ਥਾਣਾ ਭੋਗਪੁਰ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

By Gurpreet Singh

Leave a Reply

Your email address will not be published. Required fields are marked *