ਨੈਸ਼ਨਲ ਟਾਈਮਜ਼ ਬਿਊਰੋ :- ਮਜੀਠਾ ਨੇੜਲੇ ਪਿੰਡ ਕਲੇਰ ਮਾਂਗਟ ਵਿਖੇ ਭਾਰਤ ਪੈਟਰੋਲੀਅਮ ਦੇ ਪੈਟਰੋਲ ਪੰਪ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਦੀ ਘਟਨਾ ਨੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਗੋਲੀਬਾਰੀ ਦੌਰਾਨ ਪੰਪ ‘ਤੇ ਕੰਮ ਕਰ ਰਿਹਾ ਇੱਕ ਕਰਿੰਦਾ ਗੌਤਮ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਇਆ ਜਿਸ ਦੀ ਹਸਪਤਾਲ ‘ਚ ਮੌਤ ਹੋ ਗਈ, ਜਦਕਿ ਦੋ ਹੋਰ ਕਰਿੰਦੇ ਵੀ ਗੰਭੀਰ ਜ਼ਖ਼ਮੀਆਂ ਹਾਲਤ ‘ਚ ਹਨ। ਇਸ ਘਟਨਾ ਨੂੰ ਲੈ ਕੇ ਸਿਆਸੀ ਹਲਕਿਆਂ ‘ਚ ਵੀ ਚਰਚਾ ਜਾਰੀ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੂਰਵ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ 14 ਅਪ੍ਰੈਲ ਨੂੰ ਸਵੇਰੇ 11 ਵਜੇ ਮਜੀਠਾ ਵਿਖੇ ਪੈਟਰੋਲ ਪੰਪ ‘ਤੇ ਹੋਈ ਗੋਲੀਬਾਰੀ ਦੀ ਘਟਨਾ ਵਾਲੀ ਥਾਂ ਦਾ ਦੌਰਾ ਕਰਨਗੇ। ਉਮੀਦ ਹੈ ਕਿ ਉਹ ਮੌਕੇ ‘ਤੇ ਪਹੁੰਚ ਕੇ ਨਾ ਸਿਰਫ ਘਟਨਾ ਦੀ ਜਾਣਕਾਰੀ ਲੈਣਗੇ, ਸਗੋਂ ਪ੍ਰਭਾਵਿਤ ਪਰਿਵਾਰਾਂ ਨਾਲ ਵੀ ਮਿਲਣਗੇ।ਇਲਾਕੇ ਦੀ ਸੁਰੱਖਿਆ ਸਥਿਤੀ ਤੇ ਪੁਲਿਸ ਦੀ ਕਾਰਵਾਈ ਵੀ ਇਸ ਦੌਰੇ ਦੌਰਾਨ ਚਰਚਾ ਦਾ ਕੇਂਦਰ ਰਹੇਗੀ।
ਮਜੀਠਾ ‘ਚ ਪੈਟਰੋਲ ਪੰਪ ਤੇ ਹੋਈ ਗੋਲੀਬਾਰੀ ਦੀ ਘਟਨਾ ਨੇ ਪਾਇਆ ਹੜਕੰਪ, ਬਿਕਰਮ ਮਜੀਠੀਆ ਅੱਜ ਕਰਨਗੇ ਮੌਕੇ ਦਾ ਦੌਰਾ
