ਚੰਡੀਗੜ੍ਹ/ਪਠਾਨਕੋਟ: ਪੰਜਾਬੀ ਖੇਤੀਬਾੜੀ ਅਤੇ ਮਿੱਟੀ ਦੀ ਖੁਸ਼ਬੂ ਹੁਣ ਵਿਦੇਸ਼ਾਂ ਤੱਕ ਪਹੁੰਚ ਰਹੀ ਹੈ। ਪਹਿਲੀ ਵਾਰ, ਪੰਜਾਬ ਦੇ ਪਠਾਨਕੋਟ ਇਲਾਕੇ ਦੀਆਂ ਮਿੱਠੀਆਂ ਤੇ ਸੁਆਦ ਭਰੀਆਂ ਲੀਚੀਆਂ ਦੋਹਾ (ਕਤਰ) ਦੇ ਮਸ਼ਹੂਰ ਕੌਮਾਂਤਰੀ ਰਿਟੇਲ ਸਟੋਰ “LuLu Hypermarket” ‘ਚ ਵਿਸ਼ੇਸ਼ ਤੌਰ ‘ਤੇ ਵੇਚਣ ਲਈ ਰੱਖੀਆਂ ਗਈਆਂ ਹਨ।

ਇਹ ਕਦਮ ਪੰਜਾਬ ਸਰਕਾਰ ਵੱਲੋਂ ਪੰਜਾਬੀ ਉਤਪਾਦਾਂ ਨੂੰ ਵਿਦੇਸ਼ੀ ਮਾਰਕੀਟਾਂ ‘ਚ ਪਹੁੰਚਾਉਣ ਦੀ ਲਗਾਤਾਰ ਕੋਸ਼ਿਸ਼ ਦਾ ਨਤੀਜਾ ਹੈ। ਇਸ ਮੌਕੇ ‘ਤੇ ਕਈ ਉੱਚ ਅਧਿਕਾਰੀ ਅਤੇ ਵਿਦੇਸ਼ੀ ਨੁਮਾਇੰਦੇ ਲੀਚੀ ਲਾਂਚ ਸਮਾਗਮ ਦੌਰਾਨ ਮੌਜੂਦ ਰਹੇ ਅਤੇ ਪਠਾਨਕੋਟ ਦੀ ਲੀਚੀ ਨੂੰ ਵਿਸ਼ਵ ਪੱਧਰ ‘ਤੇ ਪ੍ਰਮੋਟ ਕਰਨ ਲਈ ਸਰਾਹਣਾ ਕੀਤੀ।
ਇਹ ਪੰਜਾਬ ਦੇ ਕਿਸਾਨਾਂ ਲਈ ਮਾਣ ਦੀ ਗੱਲ ਹੈ, ਜਿਨ੍ਹਾਂ ਦੀ ਮਿਹਨਤ ਅਤੇ ਕਦਰਯੋਗ ਉਤਪਾਦਾਂ ਨੇ ਇਹ ਮੋਕੇ ਉਪਲਬਧ ਕਰਵਾਏ ਹਨ। ਪੰਜਾਬ ਸਰਕਾਰ ਨੇ ਦੱਸਿਆ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ — ਭਵਿੱਖ ਵਿੱਚ ਪੰਜਾਬ ਦੇ ਹੋਰ ਫਲ, ਖੇਤੀਬਾੜੀ ਉਤਪਾਦ ਅਤੇ ਪ੍ਰੋਸੈਸਡ ਆਈਟਮਾਂ ਨੂੰ ਵੀ ਵਿਦੇਸ਼ੀ ਮੰਡੀ ਵਿੱਚ ਪਹੁੰਚਾਇਆ ਜਾਵੇਗਾ।
ਇਹ ਮੁਹਿੰਮ ਨਾ ਸਿਰਫ ਪੰਜਾਬੀ ਮੰਡੀਆਂ ਲਈ ਨਵੇਂ ਦਰਵਾਜੇ ਖੋਲ੍ਹੇਗੀ, ਸਗੋਂ ਰਾਜ ਦੇ ਆਰਥਿਕ ਵਿਕਾਸ ਅਤੇ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਕਰੇਗੀ।
