ਵਿਦੇਸ਼ੋਂ ਮਿਲੀ ਖ਼ਬਰ ਨੇ ਘਰ ‘ਚ ਪੁਆਏ ਵੈਣ, ਮਾਪਿਆਂ ਦੇ ਇਕਲੌਤੇ ਪੁੱਤਰ ਦੀ ਸਾਊਦੀ ਅਰਬ ‘ਚ ਮੌਤ

ਗੁਰਦਾਸਪੁਰ – ਸਾਊਦੀ ਅਰਬ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ (27) ਵਾਸੀ ਗੁਰਦਾਸਪੁਰ ਦੇ ਪਿੰਡ ਕੋਟਲੀ ਸੂਰਤ ਮੱਲੀ ਵਜੋਂ ਹੋਈ ਹੈ, ਜੋਕਿ ਇਕ ਸਾਲ ਪਹਿਰਾਂ ਹੀ ਰੋਜ਼ੀ-ਰੋਟੀ ਕਮਾਉਣ ਲਈ 1 ਸਾਲ ਪਹਿਲਾਂ ਸਾਊਦੀ ਅਰਬ ਗਿਆ ਸੀ। ਉਕਤ ਨੌਜਵਾਨ ਦੀ ਤੜਕਸਾਰ ਸਵੇਰੇ ਹਾਰਟ ਅਟੈਕ ਨਾਲ ਮੌਤ ਹੋ ਗਈ।

PunjabKesari

ਜਿਵੇਂ ਹੀ ਜਵਾਨ ਪੁੱਤਰ ਦੀ ਮੌਤ ਦੀ ਖ਼ਬਰ ਪਰਿਵਾਰ ਨੂੰ ਮਿਲੀ ਤਾਂ ਪਰਿਵਾਰ ਵਿਚ ਮਾਤਮ ਛਾ ਗਿਆ।  ਇਥੇ ਦੱਸ ਦਈਏ ਗਗਨਦੀਪ ਸਿੰਘ ਆਪਣੇ ਪਿੰਡ ਵਿਚ ਗਗਨ ਭਲਵਾਨ ਵਜੋਂ ਜਾਣਿਆ ਜਾਂਦਾ ਸੀ। ਆਪਣੇ ਇਲਾਕੇ ਅਤੇ ਇਲਾਕੇ ਦੇ ਬਾਹਰ ਆਪਣੀ ਭਲਵਾਨੀ ਦੇ ਜੌਹਰ ਵਿਖਾਇਆ ਕਰਦਾ ਸੀ। ਗਗਨ ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ। 13 ਸਾਲ ਪਹਿਲਾਂ ਵੱਡੇ ਪੁੱਤ ਦੀ ਵੀ ਬੀਮਾਰੀ ਨਾਲ ਮੌਤ ਹੋ ਗਈ ਸੀ।

PunjabKesari

ਉਥੇ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਪਰਿਵਾਰ ਦੇ ਕੋਲ ਅੱਧਾ ਕਿੱਲ੍ਹਾ ਖੇਤੀ ਹੈ। ਗ਼ਰੀਬ ਪਰਿਵਾਰ ਹੋਣ ਕਾਰਨ ਉਸ ਦੀ ਲਾਸ਼ ਨੂੰ ਉਥੋਂ ਲਿਆਉਣ ਵਿੱਚ ਅਸਮਰਥ ਹੈ, ਜਿਸ ਕਾਰਨ ਪਰਿਵਾਰ ਵੱਲੋਂ ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬ ਸਰਕਾਰ ਕੋਲੋਂ ਮਦਦ ਮੰਗੀ ਗਈ ਹੈ ਕਿ ਗਗਨਦੀਪ ਸਿੰਘ ਦੀ ਲਾਸ਼ ਵਿਦੇਸ਼ ਤੋਂ ਲਿਆਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ। 

By Gurpreet Singh

Leave a Reply

Your email address will not be published. Required fields are marked *