ਪੀਣ ਵਾਲੇ ਸਾਫ਼ ਪਾਣੀ ਨੂੰ ਤਰਸ ਰਹੇ ਨੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਦੇ ਹਲਕੇ ਲਹਿਰਾ ਗਾਗਾ ਦੇ ਲੋਕ!

ਨੈਸ਼ਨਲ ਟਾਈਮਜ਼ ਬਿਉਰੋ :- ਅੱਜ ਤੁਹਾਨੂੰ ਲਹਿਰਾ ਗਾਗਾ ਦੀ ਉਹ ਰਿਪੋਰਟ ਦਿਖਾਉਣ ਜਾ ਰਹੇ ਹਾਂ, ਜਿਸ ਵਿੱਚ ਲਹਿਰਾਗਾਗਾ ਦੇ ਕਈ ਵਾਰਡਾਂ ਵਿੱਚ ਪੀਣ ਵਾਲੇ ਪਾਣੀ ਨੂੰ ਲੈ ਕੇ ਵੱਡੀ ਸਮੱਸਿਆ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦਈਏ ਕਿ ਲਹਿਰਾਗਾਗਾ ਦੇ ਵਾਰਡ ਨੰਬਰ 9,12, 14 ,15 ਪਾਣੀ ਇਹਨਾਂ ਗੰਦਾ ਹੈ ਕਿ ਉਹ ਜਾਨਵਰਾਂ ਦੇ ਵੀ ਪੀਣ ਯੋਗ ਨਹੀਂ। ਇਸ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਲ ਕੇ ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ ਅਤੇ ਕਈ ਘਰਾਂ ਵਿੱਚ ਪੀਲੀਆ ਦਾ ਕਰੋਪ ਪੈਰ ਪਸਾਰ ਗਿਆ ਹੈ। ਉਧਰ ਦੂਜੇ ਪਾਸੇ ਕਾਂਗਰਸੀ ਨੇਤਾ ਦੁਰਲੱਭ ਸਿੰਘ ਸਿੱਧੂ ਨੇ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਫਲੈਕਸ ਤੱਕ ਲਗਾ ਦਿੱਤੀਆਂ। 

ਜਦੋਂ ਸਾਡੀ ਟੀਮ ਨੇ ਵਾਰਡ ਮੁਤਾਬਿਕ ਲੋਕਾਂ ਦੇ ਘਰਾਂ ‘ਚ ਜਾ ਕੇ ਪੀਣ ਵਾਲੇ ਪਾਣੀ ਦੀ ਸਪਲਾਈ ਚੈੱਕ ਕੀਤੀ ਤਾਂ ਕਾਫੀ ਘਰਾਂ ਵਿੱਚ ਪਾਣੀ ਗੰਧਲਾ ਆ ਰਿਹਾ ਸੀ ਅਤੇ ਲੋਕਾਂ ਨੇ ਪੀਣ ਵਾਲਾ ਪਾਣੀ ਇਨਾ ਗੰਦਾ ਹੈ ਕਿ ਅਸੀਂ ਉਸ ਨਾਲ ਕੁਰਲੀ ਵੀ ਨਹੀਂ ਕਰ ਸਕਦੇ। ਨਾ ਅਸੀਂ ਕੱਪੜੇ ਧੋ ਸਕਦੇ ਹਾਂ ਅਤੇ ਨਾ ਹੀ ਅਸੀਂ ਨਹਾ ਸਕਦੇ ਹਾਂ। ਉਹਨਾਂ ਨੇ ਕਿਹਾ ਸਾਨੂੰ ਪਾਣੀ ਦੂਰ ਦੁਰਾਡੇ ਤੋਂ ਜਾਂ ਨਾਲ ਲੱਗਦੇ ਘਰਾਂ ਵਿੱਚ ਜਿੱਥੇ ਸਮਰਸੀਬਲ ਲੱਗਿਆ ਹੋਇਆ ਹੈ ,ਉਥੋਂ ਪਾਣੀ ਭਰਨ ਲਈ ਮਜਬੂਰ ਹਾਂ।

ਦੁਰਲਭ ਸਿੰਘ ਸਿੱਧੂ ਨੇ ਕਿਹਾ ਮੰਤਰੀ ਸਾਹਿਬ ਦਾ ਇਲਾਕਾ ਹੋਣ ਦੇ ਬਾਵਜੂਦ ਅਤੇ ਜਲ ਸਰੋਤ ਮੰਤਰੀ ਹੋਣ ਦੇ ਬਾਵਜੂਦ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਹੈ ਅਤੇ ਹਰ ਘਰ ਵਿੱਚ ਪੀਲੀਏ ਦਾ ਕਰੋਪ ਨਜ਼ਰ ਆ ਰਿਹਾ। ਉਹਨਾਂ ਨੇ ਮੰਗ ਕੀਤੀ ਹੈ ਕਿ ਪੂਰੇ ਸ਼ਹਿਰ ਦੀਆਂ ਵਾਟਰ ਸਪਲਾਈ ਦੀ ਪਾਈਪ ਬਦਲ ਕੇ ਨਵੀਂ ਪਾਈ ਜਾਵੇ ਤਾਂ ਜੋ ਲੋਕਾਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਮਿਲ ਸਕੇ। ਉਧਰ ਕਿਸਾਨ ਨੇਤਾ ਗੁਰੀ ਚਹਿਲ ਨੇ ਕਿਹਾ ਕਿ ਸ਼ਹਿਰ ਵਿੱਚ ਦੋ ਤਿੰਨ ਮਹੀਨੇ ਤੋਂ ਲਗਾਤਾਰ ਪਾਣੀ ਗੰਦਲਾ ਆ ਰਿਹਾ, ਜਿਸ ਕਰਕੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਉਧਰ ਦੂਜੇ ਪਾਸੇ ਜਦੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਪ੍ਰਧਾਨ ਨਗਰ ਕੌਂਸਲ ਕਾਂਤਾ ਗੋਇਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਸ਼ਹਿਰ ਵਿੱਚ ਇਹ ਸਮੱਸਿਆ ਆਈ ਜਰੂਰ ਹੈ ਪਰ ਸਾਡੇ ਵੱਲੋਂ ਅਤੇ ਸੀਵਰਜ ਬੋਰਡ ਵੱਲੋਂ ਲਗਾਤਾਰ ਜਿੱਥੋਂ ਦੀ ਵਾਟਰ ਸਪਲਾਈ ਦੀ ਪਾਈਪ ਲੰਘ ਰਹੀ ਹੈ ,ਉਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕਈ ਲੋਕਾਂ ਦੇ ਘਰਾਂ ਵਿੱਚ ਕਨੈਕਸ਼ਨ ਪੁਰਾਣੇ ਹੋਣ ਕਰਕੇ ਉਹਨਾਂ ਨੂੰ ਕੱਟਿਆ ਵੀ ਗਿਆ ਹੈ। 

ਉਹਨਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਕਈ ਘਰਾਂ ਵਿੱਚ 25 ਤੋਂ 30 ਸਾਲ ਪੁਰਾਣੀਆਂ ਪੈਪਾਂ ਪਈਆਂ ਹੋਈਆਂ ਹਨ, ਉਨ੍ਹਾਂ ਨੂੰ ਜੰਗ ਲਗ ਚੁੱਕੀ ਹੈ। ਉਨ੍ਹਾਂ ਦੀ ਲੀਕਜ ਕਰਕੇ ਇਹ ਪਾਣੀ ਗੰਧਲਾ ਆ ਰਿਹਾ। ਉਹਨਾਂ ਨੇ ਇਹ ਵੀ ਕਿਹਾ ਕਿ ਸ਼ਹਿਰ ਨੂੰ ਸਾਫ ਸੁਥਰਾ ਪਾਣੀ ਦੇਣ ਲਈ ਅਸੀਂ ਬਚਨਵੱਧ ਹਾਂ, ਜਲਦ ਤੋਂ ਜਲਦ ਹੀ ਇਹ ਮਸਲੇ ਦਾ ਹੱਲ ਕੀਤਾ ਜਾਵੇਗਾ ਤਾਂ ਜੋ ਲੋਕਾਂ ਕੋਲੇ ਸਾਫ ਸੁਥਰਾ ਪਾਣੀ ਪਹੁੰਚ ਸਕੇ। 

By Gurpreet Singh

Leave a Reply

Your email address will not be published. Required fields are marked *