ਪੰਜਾਬ ਯੂਥ ਕਾਂਗਰਸ ਟੀਮ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਤੇ ਪੁਤਲਾ ਫੂਕਿਆ ਗਿਆ!

ਨੈਸ਼ਨਲ ਟਾਈਮਜ਼ ਬਿਊਰੋ :- ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਉਦੇ ਭਾਨੂ ਚਿੱਬ ਜੀ ਦੇ ਨਿਰਦੇਸ਼ਾਂ ਤਹਿਤ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੌਹਿਤ ਮਹਿੰਦਰਾ ਜੀ ਅਗਵਾਈ ਹੇਠ ਅਮਰੀਕਾ ਚ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਬੇੜੀਆਂ ਪਾ ਕੇ ਭੇਜਣ ਤੇ ਮੌਦੀ ਦੀ ਚੁੱਪੀ ਦੇ ਰੌਸ ਵਜੌ ਹਾਲ ਗੇਟ ਵਿਖੇ ਰੌਸ ਪ੍ਰਦਸ਼ਨ ਧਰਨਾਂ ਰੱਖਿਆ ਗਿਆ ਹੈ।

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਮੋਹਿਤ ਮੋਹਿੰਦਰ ਜੀ ਦੇ ਅਗਵਾਈ ਹੇਠ ਸਮੁੱਚੀ ਅੰਮ੍ਰਿਤਸਰ ਯੂਥ ਕਾਂਗਰਸ ਦੀ ਟੀਮ ਨੇ ਕਿਹਾ ਕਿ ਅਮਰੀਕਾ ਵੱਲੋਂ ਸਾਡੇ ਨੌਜਵਾਨਾਂ ਨੂੰ ਬੇੜੀਆਂ ਪਾ ਕੇ ਡਿਪੋਰਟ ਕਰਨਾ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਸਾਡੇ ਦੇਸ਼ ਦੇ ਨੌਜਵਾਨਾਂ ਨਾਲ ਅਜਿਹਾ ਸਲੂਕ ਹੋਣ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਚੁੱਪੀ, ਉਨ੍ਹਾਂ ਦੀ ਸਰਕਾਰ ਦੀਆਂ ਵਿਦੇਸ਼ ਨੀਤੀਆਂ ਦੀ ਪੋਲ ਖੋਲ਼੍ਹ ਰਹੀ ਹੈ। ਅਸੀਂ ਆਪਣੇ ਨੌਜਵਾਨਾਂ ਨਾਲ ਕੀਤਾ ਹਾ ਰਿਹਾ ਅਜਿਹਾ ਸਲੂਕ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ।

ਨਾਲ ਹੀ ਸਮੁੱਚੀ ਪੰਜਾਬ ਯੂਥ ਕਾਂਗਰਸ ਟੀਮ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ ਤੇ ਨਾਲ ਹੀ ਇੱਕ ਪੁਤਲਾ ਵੀ ਸਾੜਿਆ ਗਿਆ।

ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਸੰਗਠਨ ਸ੍ਰੀ ਦੀਪਕ ਖੋਸਲਾ,ਜਨਰਲ ਸਕੱਤਰ ਇੰਚਾਰਜ ਅੰਮ੍ਰਿਤਸਰ ਮਨਪ੍ਰੀਤ ਸਿੰਘ ਚੱਢਾ, ਰਾਹੁਲ ਕੁਮਾਰ ਜ਼ਿਲਾ ਪ੍ਰਧਾਨ ਯੂਥ ਕਾਂਗਰਸ ਸ਼ਹਿਰੀ,ਜਰਮਨਜੀਤ ਸਿੰਘ ਜ਼ਿਲਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ,ਰਵੀ ਮਿਸ਼ਰਾ ਬੁਲਾਰਾ ਪੰਜਾਬ ਯੂਥ ਕਾਂਗਰਸ,ਰਵੀ ਪ੍ਰਕਾਸ਼ ਬਬਲੂ ਜ਼ਿਲਾ ਵਾਈਸ ਪ੍ਰਧਾਨ, ਅਰੁਣ ਸ਼ਰਮਾ ਜ਼ਿਲਾ ਜਨਰਲ ਸਕੱਤਰ ,ਹਰਪਾਲ ਸਿੰਘ ਸੋਸ਼ਲ ਮੀਡੀਆ ਇੰਚਾਰਜ,ਜਨਰਲ ਸਕੱਤਰ ਰਣਜੀਤ ਸਿੰਘ ਬਾਜਵਾ ਜ਼ਿਲਾ ਜਨਰਲ ਸਕੱਤਰ, ਰਿਸ਼ਭ ਵੋਹਰਾ ਈਸਟ ਪ੍ਰਧਾਨ,ਪੰਕਜ ਸ਼ਰਮਾ ਕਾਰਜਕਾਰੀ ਪ੍ਰਧਾਨ ਹਲਕਾ ਨੋਰਥ,ਸਿਮਰਨਜੀਤ ਸਿੰਘ ਭੈਰੋਂ ਵਾਈਸ ਪ੍ਰਧਾਨ ਹਲਕਾ ਪੱਛਮੀ, ਕਰਮਨ ਸਰੀਨ ਜਨਰਲ ਸਕੱਤਰ ਹਲਕਾ ਪੱਛਮੀ,ਜਸਕਰਨ ਸਿੰਘ ਬਲਾਕ ਪ੍ਰਧਾਨ ਛੇਹਰਟਾ ਕੈਪਟਨ ਕੌਸ਼ਿਕ ਸ਼ਰਮਾ,ਮਾਸਟਰ ਪਿੰਟੂ ਬੇਦੀ ,ਵਿਸ਼ਵਜੀਤ ਸਿੰਘ,ਅਮਿਤ ਸ਼ਰਮਾ ਪ੍ਰਭਜੋਤ ਸਿੰਘ,ਰਾਹੁਲ ਭਾਗੀ,ਲਵ ਪੰਡਿਤ ਤੇ ਸਮੁੱਚੀ ਯੂਥ ਕਾਂਗਰਸ ਮੌਜੂਦ ਸੀ।

By Gurpreet Singh

Leave a Reply

Your email address will not be published. Required fields are marked *