ਸ਼ੱਕ ਦੇ ਬੀਜ ਨੇ ਤਬਾਹ ਕਰ ‘ਤਾ ਘਰ, ਪਤੀ ਨੇ ਇੰਜੀਨੀਅਰ ਪਤਨੀ ਨੂੰ ਦਿੱਤੀ ਇੰਨੀ ਦਰਦਨਾਕ ਮੌਤ ਕਿ…

ਨੋਇਡਾ- ਅੱਜ ਦੇ ਅਜੋਕੇ ਯੁੱਗ ਵਿਚ ਰਿਸ਼ਤਿਆਂ ਦਾ ਅਜਿਹਾ ਘਾਣ ਹੋ ਰਿਹਾ ਹੈ ਕਿ ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਮਿੰਟਾਂ ‘ਚ ਹੀ ਤਬਾਹ ਹੋ ਰਹੇ ਹਨ। ਸੱਤ ਜਨਮਾਂ ਦੇ ਰਿਸ਼ਤਿਆਂ ਦਾ ਅਜਿਹਾ ਰੂਪ ਡਰਾ ਦੇਣ ਵਾਲਾ ਹੈ। ਕਿਤੇ ਪਤਨੀ ਵਲੋਂ ਪਤੀ ਦਾ ਕਤਲ ਕਰ ਕੇ ਉਸ ਨੂੰ ਸੀਮੈਂਟ ‘ਚ ਲੁਕਾਇਆ ਜਾ ਰਿਹਾ ਹੈ ਤਾਂ ਕਿਤੇ ਹਥੌੜੇ ਨਾਲ ਪਤਨੀ ਦਾ ਕਤਲ ਕੀਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਨੋਇਡਾ ਤੋਂ ਸਾਹਮਣੇ ਆਇਆ ਹੈ, ਜਿਸ ਨੂੰ ਪੜ੍ਹ ਕੇ ਹਰ ਕਿਸੇ ਦਾ ਦਿਲ ਦਹਿਲ ਜਾਵੇਗਾ। ਇੱਥੇ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ ਇਕ ਸ਼ਖ਼ਸ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। 

ਹਥੌੜੇ ਨਾਲ ਵਾਰ ਕਰ ਕੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ

ਪਤੀ ਨੇ ਪਤਨੀ ਦੇ ਸਿਰ ‘ਤੇ ਹਥੌੜੇ ਨਾਲ ਵਾਰ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸ਼ੱਕ ਦੇ ਬੀਜ ਨੇ ਉਨ੍ਹਾਂ ਦੇ ਰਿਸ਼ਤੇ ਨੂੰ ਤਬਾਹ ਕਰ ਦਿੱਤਾ। ਮ੍ਰਿਤਕ ਮਹਿਲਾ ਦਾ ਨਾਂ ਆਸਮਾ ਖਾਨ ਹੈ, ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਅਤੇ ਪੇਸ਼ੇ ਤੋਂ ਇੰਜੀਨੀਅਰ ਸੀ। ਆਸਮਾ ਇਕ ਨਿੱਜੀ ਕੰਪਨੀ ਵਿਚ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕਰ ਰਹੀ ਸੀ। ਸਾਲ 2005 ਵਿਚ ਬਿਹਾਰ ਦੇ ਰਹਿਣ ਵਾਲੇ ਹੈਦਰ ਨਾਲ ਉਸ ਦਾ ਵਿਆਹ ਹੋਇਆ ਸੀ। ਪਤੀ ਵੀ ਪੇਸ਼ੇ ਤੋਂ ਇੰਜੀਨੀਅਰ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦੋਹਾਂ ਦੇ ਵਿਆਹ ਨੂੰ 20 ਸਾਲ ਹੋ ਚੁੱਕੇ ਸਨ। ਦੋਵਾਂ ਦੇ ਦੋ ਬੱਚੇ ਹਨ। ਪੁੱਤਰ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਧੀ 8ਵੀਂ ਜਮਾਤ ਵਿਚ ਪੜ੍ਹਦੀ ਹੈ।

ਪੁੱਤਰ ਨੇ ਪੁਲਸ ਨੂੰ ਫੋਨ ਕਰ ਕੇ ਵਾਰਦਾਤ ਦੀ ਦਿੱਤੀ ਸੂਚਨਾ

ਦਰਅਸਲ ‘ਚ ਹੈਦਰ ਨੂੰ ਪਤਨੀ ਆਸਮਾ ਦੇ ਚਰਿੱਤਰ ‘ਤੇ ਸ਼ੱਕ ਸੀ। ਉਸ ਨੂੰ ਲੱਗਦਾ ਸੀ ਕਿ ਉਸ ਦੀ ਪਤਨੀ ਦਾ ਕਿਸੇ ਹੋਰ ਨਾਲ ਨਾਜਾਇਜ਼ ਸਬੰਧ ਹੈ। ਇਸੇ ਸ਼ੱਕ ਦੇ ਚੱਲਦੇ ਉਸ ਨੇ ਆਸਮਾ ਦੇ ਸਿਰ ‘ਤੇ ਹਥੌੜੇ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਪੁਲਸ ਨੂੰ ਇਸ ਵਾਰਦਾਤ ਦੀ ਸੂਚਨਾ ਮ੍ਰਿਤਕਾ ਦੇ ਪੁੱਤਰ ਨੇ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਟੀਮ ਅਤੇ ਫੋਰੈਂਸਿਕ ਮਾਹਰ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਮ੍ਰਿਤਕਾ ਦੀ ਪਛਾਣ 42 ਸਾਲਾ ਆਸਮਾ ਖਾਨ ਵਜੋਂ ਹੋਈ ਹੈ, ਜਦਕਿ ਮੁਲਜ਼ਮ ਦਾ ਨਾਂ ਨੁਰੂਉਲਾਹ ਹੈਦਰ ਹੈ। ਉਸ ਦੀ ਉਮਰ 55 ਸਾਲ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ।

By Rajeev Sharma

Leave a Reply

Your email address will not be published. Required fields are marked *