ਪੰਜਾਬ ਦੇ ਨੌਜਵਾਨ ਨੇ ਕਰਵਾਈ ਵਿਦੇਸ਼ ‘ਚ ਬੱਲੇ-ਬੱਲੇ, ਕੈਨੇਡਾ ਦੀ ਵਿਕਟੋਰੀਆ ਪੁਲਸ ’ਚ ਬਣਿਆ ਅਫ਼ਸਰ

ਟਾਂਡਾ ਉੜਮੁੜ-ਟਾਂਡਾ ਦੇ ਪਿੰਡ ਸਲੇਮਪੁਰ ਨਾਲ ਸਬੰਧਤ ਸਾਬਤ ਸੂਰਤ ਸਿੰਘ ਸਰਦਾਰ ਲਵਪ੍ਰੀਤ ਸਿੰਘ ਘੋਤੜਾ (ਗਿੰਨੀ) ਕੈਨੇਡਾ ਦੀ ਵਿਕਟੋਰੀਆ ਪੁਲਸ ਵਿਚ ਅਫਸਰ ਭਰਤੀ ਹੋਇਆ ਹੈ।

ਸੂਬੇਦਾਰ ਸ਼ਿਵ ਦਿਆਲ ਸਿੰਘ ਅਤੇ ਹੈੱਡਮਾਸਟਰ ਆਇਆ ਸਿੰਘ ਦੇ ਖਾਨਦਾਨ ਦੇ ਇਸ ਹੋਣਹਾਰ ਵਾਰਿਸ ਲਵਪ੍ਰੀਤ ਨੇ ਇਹ ਸਫ਼ਲਤਾ ਹਾਸਲ ਕਰਕੇ ਆਪਣੇ ਪਰਿਵਾਰ ਦੀ ਵਿਰਾਸਤ ਨੂੰ ਹੋਰ ਰੁਸ਼ਨਾਇਆ ਹੈ।

PunjabKesari

ਲਵਪ੍ਰੀਤ ਦੀ ਇਸ ਪ੍ਰਾਪਤੀ ’ਤੇ ਮਾਣ ਮਹਿਸੂਸ ਕਰਦੇ ਹੋਏ ਉਸ ਦੇ ਮਾਤਾ-ਪਿਤਾ ਪਰਮਜੀਤ ਕੌਰ, ਨੰਬਰਦਾਰ ਸਤਨਾਮ ਸਿੰਘ ਅਤੇ ਚਾਚਾ ਸੰਗਠਨ ਇੰਚਾਰਜ ਆਪ ਹਲਕਾ ਟਾਂਡਾ ਅਮਰਪ੍ਰੀਤ ਸਿੰਘ ਪ੍ਰਿੰਸ ਨੇ ਦੱਸਿਆ ਕਿ 2013 ਵਿਚ ਉਹ ਓਂਟਾਰੀਓ (ਬਰੈਂਪਟਨ) ਹਮਿਲਟਨ ਵਿਖੇ ਸਟੱਡੀ ਲਈ ਗਿਆ ਸੀ ਅਤੇ ਉਸ ਨੇ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਇਸ ਦੌਰਾਨ 2015 ਵਿਚ ਉੱਥੇ ਹੋਏ ਕੌਮੀ ਪੱਧਰ ਦੇ ਬਾਡੀ ਬਿਲਡਿੰਗ ਮੁਕਾਬਲੇ ਵਿਚ ਵੀ ਲਵਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ ਸੀ। 2020 ਵਿਚ ਉਸ ਨੇ ਕੈਨੇਡਾ ਵਿਚ ਹੀ ਪੰਜਾਬਣ ਕ੍ਰਿਮੀਨਲ ਜਸਟਿਸ (ਜੱਜ) ਇੰਦਰਪ੍ਰੀਤ ਕੌਰ ਨਾਲ ਵਿਆਹ ਕਰਵਾਇਆ ਅਤੇ ਹੁਣ ਉਹ ਦੋਵੇਂ ਆਪਣੀ 1 ਵਰ੍ਹੇ ਦੀ ਧੀ ਇਲਾਹੀ ਕੌਰ ਨਾਲ ਕੈਨੇਡਾ ਵਿਚ ਵਸੇ ਹੋਏ ਹਨ। 

PunjabKesari

ਹੁਣ ਪੁਲਸ ਅਫ਼ਸਰ ਬਣਨ ਤੋਂ ਬਾਅਦ ਪੂਰਾ ਪਰਿਵਾਰ ਅਤੇ ਇਟਲੀ ਅਤੇ ਅਮਰੀਕਾ ਰਹਿੰਦੀਆਂ ਉਸਦੀਆਂ ਭੈਣਾਂ ਵੀ ਮਾਣ ਮਹਿਸੂਸ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਲਵਪ੍ਰੀਤ ਦੀ ਸਫ਼ਲਤਾ ਵਿਚ ਉਸ ਦੇ ਸਹੁਰੇ ਜਸਵਿੰਦਰ ਸਿੰਘ ਰਾਏ ਅਤੇ ਸੱਸ ਸੁਰਿੰਦਰ ਰਾਏ ਦਾ ਬੇਹੱਦ ਯੋਗਦਾਨ ਹੈ। ਲਵਪ੍ਰੀਤ ਦੀ ਇਸ ਸਫ਼ਲਤਾ ਲਈ ਵਿਧਾਇਕ ਜਸਵੀਰ ਸਿੰਘ ਰਾਜਾ, ਹਰਮੀਤ ਸਿੰਘ ਔਲਖ, ਦਲਜੀਤ ਸਿੰਘ ਨਡਾਲਾ, ਲਖਵੀਰ ਸਿੰਘ ਚੌਹਾਨਾਂ, ਕੇਸ਼ਵ ਸਿੰਘ ਸੈਣੀ, ਜਸਵੰਤ ਸਿੰਘ ਬਿੱਟੂ ਨੇ ਲਵਪ੍ਰੀਤ ਅਤੇ ਉਸ ਦੇ ਪਰਿਵਾਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। 

By Gurpreet Singh

Leave a Reply

Your email address will not be published. Required fields are marked *