167,00,00,000 ਦਾ ਮਾਲਕ ਹੈ ‘ਧੁਰੰਦਰ’ ਦਾ ਇਹ ਅਦਾਕਾਰ ! 50 ਦੀ ਉਮਰ ‘ਚ ਵੀ ਕੁਆਰਾ

ਮੁੰਬਈ- ਬਾਲੀਵੁੱਡ ਅਦਾਕਾਰ ਅਤੇ ਵਿਨੋਦ ਖੰਨਾ ਦੇ ਬੇਟੇ ਅਕਸ਼ੈ ਖੰਨਾ ਹਾਲ ਹੀ ਵਿੱਚ ਰਿਲੀਜ਼ ਹੋਈ ਆਦਿਤਿਆ ਧਰ ਦੀ ਫਿਲਮ ‘ਧੁਰੰਦਰ’ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ (ਰਹਿਮਾਨ ਡਾਕੂ ਦੇ ਕਿਰਦਾਰ ਵਿੱਚ) ਨਾਲ ਦਰਸ਼ਕਾਂ ਦੇ ਦਿਲ ਜਿੱਤ ਰਹੇ ਹਨ। ਅਕਸ਼ੈ ਖੰਨਾ ਆਪਣੀ ਸ਼ਾਂਤ ਸ਼ਖਸੀਅਤ ਅਤੇ ਲਾਈਮਲਾਈਟ ਤੋਂ ਦੂਰ ਰਹਿਣ ਲਈ ਜਾਣੇ ਜਾਂਦੇ ਹਨ, ਪਰ ਜਦੋਂ ਵੀ ਸਕ੍ਰੀਨ ‘ਤੇ ਆਉਂਦੇ ਹਨ, ਆਪਣੀ ਧਮਾਕੇਦਾਰ ਅਦਾਕਾਰੀ ਨਾਲ ਸਭ ਨੂੰ ਹੈਰਾਨ ਕਰ ਦਿੰਦੇ ਹਨ।

PunjabKesari

50 ਸਾਲਾਂ ਦੇ ਅਕਸ਼ੈ ਖੰਨਾ ਅਜੇ ਵੀ ਕੁਆਰੇ ਹਨ। ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ, “ਮੈਂ ਖੁਸ਼ ਹਾਂ। ਇਕੱਲਾ ਹਾਂ। ਕੋਈ ਜ਼ਿੰਮੇਵਾਰੀ ਨਹੀਂ। ਕੋਈ ਦੇਖਭਾਲ ਕਰਨ ਵਾਲਾ ਨਹੀਂ, ਕੋਈ ਮੇਰੇ ਲਈ ਪਰੇਸ਼ਾਨ ਹੋਣ ਵਾਲਾ ਨਹੀਂ”। ਉਨ੍ਹਾਂ ਦੀ ਕੁੱਲ ਨੈੱਟ ਵਰਥ ਲਗਭਗ 167 ਕਰੋੜ ਰੁਪਏ ਦੱਸੀ ਜਾਂਦੀ ਹੈ। ਰਿਪੋਰਟਾਂ ਮੁਤਾਬਕ, ਅਕਸ਼ੈ ਕੋਲ ਜੁਹੂ ਵਿਚ 3.5 ਕਰੋੜ ਦਾ ਬੰਗਲਾ, ਮਲਾਬਾਰ ਹਿੱਲ ‘ਚ 60 ਕਰੋੜ ਰੁਪਏ ਦੀ ਹਵੇਲੀ ਅਤੇ ਅਲੀਬਾਗ ਵਿੱਚ ਫਾਰਮਹਾਊਸ ਹੈ। ਜਾਇਦਾਦਾਂ ਦੀ ਕੁੱਲ ਕੀਮਤ ਲਗਭਗ 100 ਕਰੋੜ ਰੁਪਏ ਦੱਸੀ ਜਾ ਰਹੀ ਹੈ। ਉਹ ਇੱਕ ਫ਼ਿਲਮ ਲਈ ਤਕਰੀਬਨ 2.5 ਕਰੋੜ ਰੁਪਏ ਫੀਸ ਲੈਂਦੇ ਹਨ ਅਤੇ ‘ਧੁਰੰਦਰ’ ਲਈ ਵੀ ਉਨ੍ਹਾਂ ਨੇ ਇਹੀ ਰਕਮ ਚਾਰਜ ਕੀਤੀ ਹੈ।

PunjabKesari

ਅਕਸ਼ੈ ਖੰਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਹਿਮਾਲਿਆ ਪੁੱਤਰ’ ਨਾਲ ਕੀਤੀ ਸੀ ਅਤੇ ਉਹ ‘ਬਾਰਡਰ’, ‘ਦਿਲ ਚਾਹਤਾ ਹੈ’, ‘ਤਾਲ’ ਅਤੇ ‘ਹੰਗਾਮਾ’ ਵਰਗੀਆਂ ਫਿਲਮਾਂ ਨਾਲ ਮਸ਼ਹੂਰ ਹੋਏ। ਇੱਕ ਲੰਬਾ ਬ੍ਰੇਕ ਲੈਣ ਤੋਂ ਬਾਅਦ, ਉਨ੍ਹਾਂ ਨੇ ‘ਸੈਕਸ਼ਨ 375’ ਅਤੇ ‘ਦ੍ਰਿਸ਼ਯਮ 2’ ਵਰਗੀਆਂ ਸਸਪੈਂਸ-ਥ੍ਰਿਲਰ ਫਿਲਮਾਂ ਨਾਲ ਸਫਲ ਵਾਪਸੀ ਕੀਤੀ।

By Rajeev Sharma

Leave a Reply

Your email address will not be published. Required fields are marked *