ਨਸ਼ੇ ਦੀ ਦਲਦਲ ਬਣਿਆ ਜਲੰਧਰ ਦਾ ਇਹ ਇਲਾਕਾ, ਕੁੜੀ ਨੂੰ ਸ਼ਰੇਆਮ ਇਸ ਹਾਲ ‘ਚ ਵੇਖ ਪੁਲਸ ਨੇ ਕੀਤਾ…

ਜਲੰਧਰ–ਥਾਣਾ ਪਤਾਰਾ ਦੀ ਪੁਲਸ ਨੇ ਥਾਣਾ ਇੰਚਾਰਜ ਗੁਰਸ਼ਰਨ ਸਿੰਘ ਗਿੱਲ ਦੀ ਅਗਵਾਈ ਵਿਚ ਚਿੱਟਾ ਪੀ ਰਹੀ ਇਕ ਕੁੜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ. ਐੱਚ. ਓ. ਪਤਾਰਾ ਨੇ ਦੱਸਿਆ ਕਿ ਏ. ਐੱਸ. ਆਈ. ਜੀਵਨ ਕੁਮਾਰ ਵੱਲੋਂ ਮਹਿਲਾ ਪੁਲਸ ਦੇ ਸਹਿਯੋਗ ਨਾਲ ਦਰਬਾਰ ਬਾਬਾ ਹੁਜਰੇ ਸ਼ਾਹ ਪਿੰਡ ਪਤਾਰਾ ਨੇੜੇ ਸਥਿਤ ਬਣੇ ਬਾਥਰੂਮਾਂ ਪਿੱਛਿਓਂ ਕਾਬੂ ਕੀਤੀ ਗਈ। ਉਕਤ ਲੜਕੀ ਦੀ ਪਛਾਣ ਪ੍ਰਵੀਨ ਕੁਮਾਰੀ ਉਰਫ਼ ਜੋਤੀ ਪੁੱਤਰੀ ਜੋਗਿੰਦਰ ਰਾਮ ਨਿਵਾਸੀ ਪਿੰਡ ਜੈਤੇਵਾਲੀ, ਥਾਣਾ ਪਤਾਰਾ, ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਉਸ ਦੇ ਕਬਜ਼ੇ ਵਿਚੋਂ ਇਕ ਸਿਲਵਰ ਪੰਨੀ ਹੈਰੋਇਨ ਅਲੂਦ, 10 ਰੁਪਏ ਦਾ ਨੋਟ ਪਾਈਪ, ਇਕ ਸਟੀਲ ਦੀ ਕਟੋਰੀ ਅਤੇ 2 ਲਾਈਟਰ ਬਰਾਮਦ ਹੋਏ ਹਨ।

ਥਾਣਾ ਇੰਚਾਰਜ ਪਤਾਰਾ ਨੇ ਦੱਸਿਆ ਕਿ ਮੁਲਜ਼ਮ ਕੁੜੀ ਜੋਤੀ ਖ਼ਿਲਾਫ਼ ਥਾਣਾ ਪਤਾਰਾ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ 27 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ। ਪਤਾਰਾ ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਪ੍ਰਵੀਨ ਕੁਮਾਰੀ ਉਰਫ਼ ਜੋਤੀ ਖ਼ਿਲਾਫ਼ ਪਹਿਲਾਂ ਵੀ ਥਾਣਾ ਪਤਾਰਾ ਵਿਚ ਮਾਮਲੇ ਦਰਜ ਹਨ। ਕੁਝ ਸਮਾਂ ਪਹਿਲਾਂ ਵੀ ਪੁਲਸ ਵੱਲੋਂ ਉਸ ਨੂੰ ਕਾਬੂ ਕੀਤਾ ਗਿਆ ਸੀ।

By Gurpreet Singh

Leave a Reply

Your email address will not be published. Required fields are marked *