ਜਲੰਧਰ – ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇੰਡੀਅਨ ਆਇਲ ਟੈਂਕਰ ਯੂਨੀਅਨ ਨੇ ਜਲੰਧਰ ਦੇ ਲੰਮਾ ਪਿੰਡ ਚੌਂਕ ‘ਤੇ ਆਪਣੇ ਟੈਂਕਰ ਖੜ੍ਹੇ ਕਰਕੇ ਹਾਈਵੇਅ ਜਾਮ ਕਰ ਦਿੱਤਾ ਹੈ। ਦਰਅਸਲ ਲੰਮਾ ਪਿੰਡ ਚੌਂਕ ਤੋਂ ਪਠਾਨਕੋਟ ਚੌਂਕ ਵੱਲ ਜਾ ਰਹੇ ਟੈਂਕਰ ਚਾਲਕ ਕਾਲਾ ਦੀ ਗੱਡੀ ਸਾਈਡ ਕਰਨ ਨੂੰ ਲੈ ਕੇ ਨਿਹੰਗ ਸਿੰਘਾਂ ਨਾਲ ਬਹਿਸਬਾਜ਼ੀ ਹੋ ਗਈ। ਅਜਿਹੇ ਵਿਚ ਗਲ ਇੰਨੀ ਵੱਧ ਗਈ ਕਿ ਗਾਲਾਂ ਕੱਢਣ ਦੌਰਾਨ ਹੰਗਾਮਾ ਕਰਦੇ ਹੋਏ ਕੁੱਟਮਾਰ ਤਕ ਕਰ ਦਿੱਤੀ ਗਈ। ਇਸ ਦੌਰਾਨ ਨਿਹੰਗ ਸਿੰਘਾਂ ਨੇ ਕਾਲਾ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਕਾਲਾ ਨੇ ਕਿਹਾ ਕਿ ਪੁਲਸ ਵਾਲੇ ਨੇੜੇ ਖੜ੍ਹੇ ਸਨ, ਜਿਨ੍ਹਾਂ ਨੇ ਨਿਹੰਗ ਸਿੰਘਾਂ ਨੂੰ ਭਜਾ ਦਿੱਤਾ। ਜਿਵੇਂ ਹੀ ਇਹ ਮਾਮਲਾ ਯੂਨੀਅਨ ਮੈਂਬਰਾਂ ਤੱਕ ਪਹੁੰਚਿਆ, ਉਨ੍ਹਾਂ ਨੇ ਆਪਣੇ ਟੈਂਕਰ ਲਿਆ ਕੇ ਚੌਂਕ ‘ਤੇ ਖੜ੍ਹੇ ਕਰ ਦਿੱਤੇ ਅਤੇ ਸੜਕ ਜਾਮ ਕਰ ਦਿੱਤੀ। ਇਸ ਵੇਲੇ ਲੰਮਾ ਪਿੰਡ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਬੰਦ ਹਨ। ਪੁਲਸ ਟੈਂਕਰ ਯੂਨੀਅਨ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ।

