ਇੰਝ ਪਤਾ ਲੱਗੇਗਾ ਕਿ ਆਖ਼ਿਰ ਕਿਉਂ ਤੇ ਕਿਵੇਂ ਹੋਇਆ ਪਲੇਨ ਕ੍ਰੈਸ਼ ! ਸਾਹਮਣੇ ਆਵੇਗਾ ਅਸਲ ਕਾਰਨ

ਅਹਿਮਦਾਬਾਦ- ਗੁਜਰਾਤ ਦੇ ਅਹਿਮਦਾਬਾਦ ‘ਚ ਅੱਜ ਯਾਨੀ ਵੀਰਵਾਰ ਦੁਪਹਿਰ ਏਅਰ ਇੰਡੀਆ ਦਾ ਜਹਾਜ਼ ਕ੍ਰੈਸ਼ ਹੋ ਗਿਆ। ਏਅਰ ਇੰਡੀਆ ਦਾ ਜਹਾਜ਼ ਜਦੋਂ ਟੇਕਆਫ਼ ਕਰ ਰਿਹਾ ਸੀ, ਉਦੋਂ ਉਹ ਅਹਿਮਦਾਬਾਦ ਦੇ ਮੇਘਾਨੀ ਨਗਰ ‘ਚ ਹਾਦਸੇ ਦਾ ਸ਼ਿਕਾਰ ਹੋਇਆ। ਕ੍ਰੈਸ਼ ਹੁੰਦੇ ਹੀ ਜਹਾਜ਼ ‘ਚ ਅੱਗ ਲੱਗ ਗਈ। ਜਹਾਜ਼ ‘ਚ 242 ਲੋਕ ਸਵਾਰ ਸਨ। ਪਲੇਨ ਕ੍ਰੈਸ਼ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਬਲੈਕ ਬਾਕਸ ਲੱਭਿਆ ਜਾਂਦਾ ਹੈ। ਇਸ ਬਾਕਸ ‘ਚ ਅਜਿਹਾ ਕੀ ਹੁੰਦਾ ਹੈ ਆਓ ਜਾਣਦੇ ਹਾਂ:-

ਸਭ ਤੋਂ ਪਹਿਲਾਂ ਲੱਭਿਆ ਜਾਂਦਾ ਬਲੈਕ ਬਾਕਸ

ਹਰ ਹਵਾਈ ਜਹਾਜ਼ ‘ਚ ਇਕ ਖ਼ਾਸ ਡਿਵਾਈਸ ਹੁੰਦਾ ਹੈ, ਜਿਸ ਨੂੰ ਬਲੈਕ ਬਾਕਸ ਕਿਹਾ ਜਾਂਦਾ ਹੈ। ਇਹ ਕੋਈ ਆਮ ਡੱਬਾ ਨਹੀਂ ਹੁੰਦਾ ਸਗੋਂ ਇਕ ਸੁਰੱਖਿਅਤ ਰਿਕਾਰਡਿੰਗ ਮਸ਼ੀਨ ਹੁੰਦੀ ਹੈ ਜੋ ਫਲਾਈਟ ਨਾਲ ਜੁੜੀਆਂ ਸਾਰੀਆਂ ਜ਼ਰੂਰੀ ਜਾਣਕਾਰੀਆਂ ਰਿਕਾਰਡ ਕਰਦੀ ਹੈ। ਜਦੋਂ ਕੋਈ ਜਹਾਜ਼ ਹਾਦਸਾ ਹੁੰਦਾ ਹੈ ਤਾਂ ਜਾਂਚ ਟੀਮ ਸਭ ਤੋਂ ਪਹਿਲਾਂ ਬਲੈਕ ਬਾਕਸ ਲੱਭਦੀ ਹੈ, ਕਿਉਂਕਿ ਉਸੇ ਤੋਂ ਇਹ ਪਤਾ ਲੱਗਦਾ ਹੈ ਕਿ ਹਾਦਸੇ ਤੋਂ ਠੀਕ ਪਹਿਲਾਂ ਜਹਾਜ਼ ‘ਚ ਕੀ ਹੋਇਆ ਸੀ। 

2 ਹਿੱਸਿਆਂ ‘ਚ ਵੰਡਿਆ ਹੁੰਦਾ ਹੈ ਬਲੈਕ ਬਾਕਸ

ਬਲੈਕ ਬਾਕਸ 2 ਹਿੱਸਿਆਂ ‘ਚ ਵੰਡਿਆ ਹੁੰਦਾ ਹੈ। ਪਹਿਲਾ ਸੀਵੀਆਰ (Cockpit Voice Recorder) ਅਤੇ ਦੂਜਾ ਐੱਫਡੀਆਰ (Flight Data Recorder)। ਸੀਵੀਆਰ- ਇਹ ਪਾਇਲਟ ਅਤੇ ਕੋ-ਪਾਇਲਟ ਵਿਚਾਲੇ ਹੋਈ ਗੱਲਬਾਤ, ਅਲਾਰਮ ਅਤੇ ਬਾਕੀ ਕਾਕਪਿਟ ਦੀਆਂ ਆਵਾਜ਼ਾਂ ਰਿਕਾਰਡ ਕਰਦਾ ਹੈ। ਐੱਫਡੀਆਰ- ਇਹ ਜਹਾਜ਼ ਦੀ ਰਫ਼ਤਾਰ, ਉੱਚਾਈ, ਦਿਸ਼ਾ, ਇੰਜਣ ਦੀ ਸਥਿਤੀ ਅਤੇ ਦੂਜੇ ਤਕਨੀਕੀ ਅੰਕੜੇ ਰਿਕਾਰਡ ਕਰਦਾ ਹੈ। 

ਬਲੈਕ ਬਾਕਸ ਬਣਿਆ ਹੁੰਦਾ ਬਹੁਤ ਮਜ਼ਬੂਤ

ਇਸ ਨੂੰ ਬਹੁਤ ਮਜ਼ਬੂਤ ਬਣਾਇਆ ਜਾਂਦਾ ਹੈ ਤਾਂ ਕਿ ਉਹ ਅੱਗ, ਪਾਣੀ, ਤੇਜ਼ ਟੱਕਰ ਜਾਂ ਉੱਚਾਈ ਤੋਂ ਡਿੱਗਣ ‘ਤੇ ਵੀ ਟੁੱਟੇ ਨਹੀਂ। ਇਹ 30 ਦਿਨਾਂ ਤੱਕ ਪਾਣੀ ‘ਚ ਡੁੱਬਿਆ ਰਹਿ ਸਕਦਾ ਹੈ ਅਤੇ ਲਗਾਤਾਰ ਬੀਪ ਸਿਗਨਲ ਭੇਜਦਾ ਹੈ, ਜਿਸ ਨਾਲ ਉਸ ਨੂੰ ਲੱਭਣਾ ਸੌਖਾ ਹੁੰਦਾ ਹੈ। 

By Rajeev Sharma

Leave a Reply

Your email address will not be published. Required fields are marked *