ਰੋਬਿਨ ਟਰਾਂਸਪੋਰਟ ‘ਤੇ ਹਮਲੇ ਤੋਂ ਬਾਅਦ ਟਰਾਂਸਪੋਰਟਰਾਂ ਵੱਲੋਂ ਚੱਕਾ ਜਾਮ ਦੀ ਚਿਤਾਵਨੀ, ਪੁਲਸ ਨੇ ਸ਼ੁਰੂ ਕੀਤੀ ਜਾਂਚ

ਨੈਸ਼ਨਲ ਟਾਈਮਜ਼ ਬਿਊਰੋ :- ਰੋਬਿਨ ਟਰਾਂਸਪੋਰਟ ’ਤੇ ਗੁੰਡਾਂਗਰਦੀ ਦਾ ਨੰਗਾਂ ਨਾਚ ਖੇਡਣ ਵਾਲਿਆਂ ਖਿਲਾਫ ਢਿੱਲੀ ਕਾਰਵਾਈ ਤੋਂ ਖਫਾ ਹੋਏ ਟਰਾਂਸਪੋਰਟਰਾਂ ਵਲੋਂ ਸ਼ਹਿਰ ’ਚ ਚੱਕਾ ਜਾਮ ਕਰਨ ਦੀ ਦਿਤੀ ਗਈ ਚਿਤਾਵਨੀ ਤੋਂ ਬਾਅਦ ਪੁਲਸ ਪ੍ਰਸ਼ਾਸ਼ਨ ਹਰਕਤ ’ਚ ਆਇਆ ਹੈ ਤੇ ਇਸ ਮਾਮਲੇ ਦੀ ਜਾਂਚ ਅਰੰਭ ਦਿਤੀ ਗਈ ਹੈ। ਅੱਜ ਏ.ਸੀ.ਪੀ. ਸ਼ੀਤਲ ਸਿੰਘ ਤੇ ਪੁਲਸ ਥਾਣਾ ਮੋਹਕਮਪੁਰਾ ਦੇ ਐੱਸ.ਐੱਚ.ਓ. ਜਤਿੰਦਰ ਸਿੰਘ ਪੁਲਸ ਪਾਰਟੀ ਸਮੇਤ ਰੋਬਿਨ ਟਰਾਂਸਪੋਰਟ ’ਤੇ ਪਹੁੰਚੇ ਅਤੇ 17 ਅਪ੍ਰੈਲ ਨੂੰ ਵਾਪਰੀ ਘਟਨਾ ਦੇ ਬਾਰੇ ’ਚ ਸਾਰੀ ਜਾਣਕਾਰੀ ਹਾਸਲ ਕੀਤੀ। 

ਇਸ ਮੌਕੇ ਮਿੰਨੀ ਬੱਸ ਆਪ੍ਰੇਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ ਤੇ ਰੋਬਿਨ ਟਰਾਂਸਪੋਰਟ ਦੇ ਮੈਨੇਜਰ ਦਿਲਬਾਗ ਸਿੰਘ ਨੇ ਏ.ਸੀ.ਪੀ. ਸ਼ੀਤਲ ਸਿੰਘ ਅਤੇ ਐੱਸ.ਐੱਚ.ਓ.ਜਤਿੰਦਰ ਸਿੰਘ ਨੂੰ ਦੱਸਿਆ ਕਿ ਰੋਬਿਨ ਟਰਾਂਸਪੋਰਟ ’ਤੇ ਗੁੰਡਾਂਗਰਦੀ ਕਰਨ ਵਾਲੇ ਹਮਲਾਵਰਾਂ ਨੇ ਮੁਲਾਜ਼ਮਾਂ ਨਾਲ ਭਾਰੀ ਕੁੱਟਮਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆ ਵੀ ਦਿੱਤੀਆਂ ਹਨ ਜਿਸ ਕਾਰਨ ਸ਼ਹਿਰ ਦੇ ਸਮੂਹ ਟਰਾਂਸਪੋਰਟਰਾਂ ’ਚ ਭਾਰੀ ਰੋਸ ਹੈ। ਪ੍ਰਧਾਨ ਬੱਬੂ ਨੇ ਕਿਹਾ ਕਿ ਕਾਰੋਬਾਰੀਆਂ ਨੂੰ ਡਰਾਉਣਾ ਧਮਕਾਉਣਾ ਕੁਝ ਵਿਅਕਤੀਆਂ ਲਈ ਆਮ ਜਿਹੀ ਹੀ ਗੱਲ ਹੋ ਗਈ ਜਿਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ’ਤੇ ਏ.ਸੀ.ਪੀ. ਸ਼ੀਤਲ ਸਿੰਘ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਡੂੰਗਾਈ ਨਾਲ ਜਾਂਚ ਕਰ ਕੇ ਦੋਸ਼ੀਆ ਦੇ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ ਕਿਉਕਿ ਕਿਸੇ ਵੀ ਵਿਅਕਤੀ ਨੂੰ ਗੁੰਡਾਂਗਰਦੀ ਕਰ ਕੇ ਸ਼ਹਿਰ ਦਾ ਮਾਹੋਲ ਨਹੀ ਵਿਗਾੜਨ ਦਿੱਤਾ ਜਾਵੇਗਾ।

By Gurpreet Singh

Leave a Reply

Your email address will not be published. Required fields are marked *