ਨੈਸ਼ਨਲ ਟਾਈਮਜ਼ ਬਿਊਰੋ :- 1 ਅਪ੍ਰੈਲ ਤੋਂ ਹਾਈਵੇਅ ਤੇ ਐਕਸਪ੍ਰੈਸਵੇਅ ‘ਤੇ ਸਫ਼ਰ ਕਰਨਾ ਹੋਰ ਵੀ ਮਹਿੰਗਾ ਹੋਣ ਜਾ ਰਿਹਾ ਹੈ। ਟੋਲ ਟੈਕਸ ‘ਚ 5 ਰੁਪਏ ਤਕ ਵਾਧਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਯਾਤਰੀਆਂ ਦੀ ਜੇਬ ‘ਤੇ ਹੋਰ ਵਧੇਰੇ ਬੋਝ ਪੈਣ ਵਾਲਾ ਹੈ।ਪਹਿਲਾਂ NH-9 ‘ਤੇ ਦਿੱਲੀ ਤੋਂ ਜਾਂਦੇ ਸਮੇਂ ਛਿਜਰਸੀ ਟੋਲ ‘ਤੇ 170 ਰੁਪਏ ਲਏ ਜਾਂਦੇ ਸਨ, ਹੁਣ ਇਹ 175 ਰੁਪਏ ਹੋ ਜਾਣਗੇ। ਈਸਟਰਨ ਪੈਰੀਫਿਰਲ ਐਕਸਪ੍ਰੈਸਵੇਅ ‘ਤੇ ਵੀ ਟੋਲ ਵਧ ਗਿਆ ਹੈ, ਜਿਥੇ ਹੁਣ ਜਾਖੋਲੀ ਤੋਂ ਛੱਜੂਨਗਰ ਤੱਕ ਕਾਰ ਤੇ ਜੀਪ ਲਈ 295 ਰੁਪਏ ਲਏ ਜਾਣਗੇ।
ਹੁਣ ਜਾਖੋਲੀ ਤੋਂ ਦੁਹਾਈ ਤੱਕ 100, ਮਾਵਿਕਾਲਾ 60, ਬੜਾਗਾਓਂ 45, ਰਸੂਲਪੁਰ 10, ਡਾਸਨਾ 20, ਬਿਲਕਬਪੁਰ 60, ਫਤਿਹਪੁਰ-ਰਾਮਪੁਰ 80, ਮੌਜਪੁਰ 140, ਤੇ ਪੇਲਕ-ਸਿਹੋਲ 175 ਰੁਪਏ ਟੋਲ ਦੇਣਾ ਪਵੇਗਾ। ਛੱਜੂਨਗਰ ਮੁੱਖ ਟੋਲ ਪਲਾਜ਼ਾ ਤੱਕ ਟੋਲ 195 ਰੁਪਏ ਹੋ ਗਿਆ ਹੈ।
ਮੇਰਠ ਤੋਂ ਰਸੂਲਪੁਰ ਸਿਕਰੋਡ ਤੱਕ ਇੱਕ ਪਾਸੇ ਲਈ 55 ਅਤੇ ਦੋਵਾਂ ਪਾਸੇ ਲਈ 85 ਰੁਪਏ ਟੋਲ ਹੋਵੇਗਾ। ਦਿੱਲੀ-ਮੇਰਠ ਹਾਈਵੇਅ ‘ਤੇ ਹਲਕੇ ਵਪਾਰਕ ਵਾਹਨਾਂ ਲਈ ਇੱਕ ਪਾਸੇ ਦਾ ਟੋਲ 275 ਰੁਪਏ ਹੋ ਗਿਆ ਹੈ, ਜੋ ਪਹਿਲਾਂ 265 ਰੁਪਏ ਸੀ। ਬੱਸ ਅਤੇ ਟਰੱਕਾਂ ਲਈ ਹੁਣ 580 ਰੁਪਏ ਲਾਗੂ ਹੋਣਗੇ, ਜੋ ਪਹਿਲਾਂ 560 ਸੀ।ਇੰਦਰਾਪੁਰਮ ਤੋਂ ਮੇਰਠ ਤੱਕ ਕਾਰ/ਜੀਪ ਲਈ ਇੱਕ ਪਾਸੇ ਦਾ ਟੋਲ 115 ਅਤੇ ਦੋਵੇਂ ਪਾਸਿਆਂ ਲਈ 175 ਰੁਪਏ ਹੋ ਗਿਆ ਹੈ।