ਟਮਾਟਰਾਂ ਨਾਲ ਭੱਰਿਆਂ ਟਰੱਕ ਹਾਈਵੇ ’ਤੇ ਪਲਟਿਆ, ਪੂਰੀ ਸੜਕ ‘ਤੇ ਖਿੱਲਰੇ ਟਮਾਟਰ

ਨੈਸ਼ਨਲ ਟਾਈਮਜ਼ ਬਿਊਰੋ :- ਸਥਾਨਕ ਸ਼ਹਿਰ ਤੋਂ ਸੰਗਰੂਰ ਨੂੰ ਜਾਂਦੇ ਨੈਸ਼ਨਲ ਹਾਈਵੇ ‘ਤੇ ਪਿੰਡ ਰੌਸ਼ਨਵਾਲਾ ਵਿਖੇ ਨਵੇਂ ਬਣ ਰਹੇ ਦਿੱਲੀ-ਕੱਟੜਾ ਐਕਸਪ੍ਰੈੱਸ-ਵੇਅ ਦੇ ਓਵਰਬ੍ਰਿਜ ਨੇੜੇ ਦੇਰ ਰਾਤ ਇਕ ਟਮਾਟਰਾਂ ਦਾ ਭੱਰਿਆ ਟਰੱਕ ਪਲਟ ਗਿਆ। ਇਸ ਕਾਰਨ ਸਾਰੇ ਟਮਾਟਰ ਸੜਕ ‘ਤੇ ਖਿੱਲਰ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਇਸ ਹਾਦਸੇ ’ਚ ਵਾਲ-ਵਾਲ ਬਚੇ ਟਰੱਕ ਚਾਲਕ ਸੋਨੂੰ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਤੋਂ ਆਪਣੇ ਟਰੱਕ ‘ਚ ਟਮਾਟਰ ਭਰ ਕੇ ਗੁਜਰਾਤ ਨੂੰ ਜਾ ਰਿਹਾ ਸੀ।

ਜਦੋਂ ਉਹ ਭਵਾਨੀਗੜ੍ਹ ਤੋਂ ਅੱਗੇ ਪਿੰਡ ਰੌਸ਼ਨਵਾਲਾ ਵਿਖੇ ਨਵੇਂ ਬਣ ਰਹੇ ਦਿੱਲੀ-ਕੱਟੜਾ-ਐਕਸਪ੍ਰੈਸ-ਵੇਅ ਦੇ ਓਵਰਬ੍ਰਿਜ ਨੇੜੇ ਪਹੁੰਚਿਆਂ ਤਾਂ ਅੱਗਿਓਂ ਗਲਤ ਸਾਈਡ ਤੋਂ ਅਚਾਨਕ ਉਸ ਦੇ ਟਰੱਕ ਅੱਗੇ ਇਕ ਹੋਰ ਵਾਹਨ ਆ ਗਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਸਮੇਂ ਉਸ ਦਾ ਟਰੱਕ ਸੜਕ ’ਚ ਪਏ ਖੱਡਿਆਂ ਕਾਰਨ ਬੇਕਾਬੂ ਹੋ ਕੇ ਪਲਟ ਗਿਆ। ਉਸ ਨੇ ਦੱਸਿਆ ਕਿ ਇਸ ਘਟਨਾ ’ਚ ਉਸ ਦਾ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਅਤੇ ਟਰੱਕ ਵਿਚਲੇ ਸਾਰੇ ਟਮਾਟਰਾਂ ਵਾਲੇ ਕਰੇਡ ਟੁੱਟ ਜਾਣ ਕਾਰਨ ਟਮਾਟਰ ਸੜਕ ‘ਤੇ ਦੂਰ-ਦੂਰ ਤੱਕ ਖਿੱਲਰ ਗਏ। ਇਸ ਕਾਰਨ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। 

By Gurpreet Singh

Leave a Reply

Your email address will not be published. Required fields are marked *