ਜਵਾਨ ਕੁੜੀ ਦੀਆਂ ਲੱਤਾਂ ਉਪਰੋਂ ਲੰਘ ਗਿਆ ਟਰੱਕ, ਕਹਿੰਦੀ ਮੇਰੀ ਮਾਂ ਨੂੰ ਨਾ ਦੱਸਿਓ ਓਹਨੇ ਮਰ ਜਾਣਾ

ਨੈਸ਼ਨਲ ਟਾਈਮਜ਼ ਬਿਊਰੋ :- ਮਾਹਿਲਪੁਰ ਸ਼ਹਿਰ ਦੇ ਮੁੱਖ ਚੌਕ ’ਚ ਇਕ ਟਰੱਕ ਵੱਲੋਂ ਐਕਟਿਵਾ ਨੂੰ ਪਿੱਛਿਓਂ ਟੱਕਰ ਮਾਰਨ ਨਾਲ ਐਕਟਿਵਾ ਚਾਲਕ ਲੜਕੀ ਦੀਆਂ ਲੱਤਾਂ ਟਰੱਕ ਦੇ ਪਿਛਲੇ ਟਾਇਰਾਂ ਹੇਠ ਆਉਣ ਨਾਲ ਬੁਰੀ ਤਰ੍ਹਾਂ ਦਰੜੀਆਂ ਗਈਆਂ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਜ਼ੇਰੇ ਇਲਾਜ ਪਿੰਡ ਮਹਿਮਦੋਵਾਲ ਕਲਾਂ ਦੀ ਵਸਨੀਕ 26 ਸਾਲਾ ਲਖਵਿੰਦਰ ਕੌਰ ਦੇ ਪਿਤਾ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਰੋਜ਼ ਦੀ ਤਰ੍ਹਾਂ ਮਾਹਿਲਪੁਰ ਵਿਖੇ ਚੱਲ ਰਹੀ ਕਿਸੇ ਨਿੱਜੀ ਅਕੈਡਮੀ ’ਚ ਪੜ੍ਹਾਉਣ ਲਈ ਆਪਣੀ ਐਕਵਿਟਾ ’ਤੇ ਜਾ ਰਹੀ ਸੀ ਤਾਂ ਅਚਾਨਕ ਉਕਤ ਸਥਾਨ ’ਤੇ ਬੱਜਰੀ ਨਾਲ ਭਰਿਆ ਟਰੱਕ ਜਿਸ ਨੂੰ ਰਜਿੰਦਰ ਸਿੰਘ ਪੁੱਤਰ ਧਰਮਵੀਰ ਵਾਸੀ ਗੁਰਦਾਸਪੁਰ ਚਲਾ ਰਿਹਾ ਸੀ, ਨੇ ਉਸ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ।

ਇਸ ਨਾਲ ਲਖਵਿੰਦਰ ਕੌਰ ਡਿੱਗ ਗਈ ਅਤੇ ਉਸ ਦੀਆਂ ਦੋਵੇਂ ਲੱਤਾਂ ਟਰੱਕ ਦੇ ਪਿਛਲੇ ਟਾਇਰਾਂ ਹੇਠਾਂ ਆ ਗਈਆਂ, ਜਿਸ ਨੂੰ ਬੜੀ ਮੁਸ਼ਕਲ ਨਾਲ ਰਾਹਗੀਰਾਂ ਨੇ ਟਰੱਕ ਹੇਠੋਂ ਕੱਢ ਕੇ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਜ਼ਿਆਦਾ ਗੰਭੀਰ ਦੇਖਦੇ ਹੋਏ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ। ਥਾਣਾ ਮਾਹਿਲਪੁਰ ਦੀ ਪੁਲਸ ਨੇ ਟਰੱਕ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

By Gurpreet Singh

Leave a Reply

Your email address will not be published. Required fields are marked *