ਵਾਸ਼ਿੰਗਟਨ ‘ਚ ਟਰੰਪ ਤੇ ਜ਼ੇਲੈਂਸਕੀ ਦੀ ਮੁਲਾਕਾਤ, ਤਕਰਾਰ ‘ਚ ਬਦਲੀ

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੀ ਵਾਸ਼ਿੰਗਟਨ ‘ਚ ਮੁਲਾਕਾਤ ਦੌਰਾਨ ਤਕਰਾਰ ਹੋ ਗਈ। ਟਰੰਪ ਨੇ ਯੂਕਰੇਨ ‘ਤੇ ਤਿੱਖੇ ਪ੍ਰਸ਼ਨ ਚੁੱਕਦੇ ਹੋਏ ਕਿਹਾ ਕਿ ਤੁਸੀਂ ਰੂਸ ਨਾਲ ਜੰਗ ਨਹੀਂ ਜਿੱਤ ਸਕਦੇ। ਤੁਹਾਡਾ ਰਵੱਈਆ ਸਮਝੌਤਾ ਕਰਨ ਵਾਲਾ ਨਹੀਂ ਹੈ। ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਵੀ ਜ਼ੇਲੈਂਸਕੀ ਨੂੰ “ਅਨਾਦਰ ਕਰਨ ਵਾਲਾ ਦੱਸਿਆ।

ਮੀਟਿੰਗ ਦੀ ਸ਼ੁਰੂਆਤ ਵਿੱਚ ਜ਼ੇਲੈਂਸਕੀ ਨੇ ਟਰੰਪ ਨੂੰ ਕਿਹਾ ਕਿ ਉਹ ਰੂਸ ਦੇ ਰਾਸ਼ਟਰਪਤੀ ਪੂਤਿਨ ਨਾਲ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਦੇ ਹੱਕ ‘ਚ ਨਹੀਂ ਹਨ।ਟਰੰਪ ਨੇ ਉਨ੍ਹਾਂ ਨੂੰ ਸਮਝਾਉਂਦੇ ਹੋਏ ਕਿਹਾ, “ਜੇਕਰ ਮੈਂ ਰੂਸ ਤੇ ਯੂਕਰੇਨ ਦੇ ਵਿਚਕਾਰ ਨਹੀਂ ਆਇਆ ਤਾਂ ਕੋਈ ਵੀ ਡੀਲ ਨਹੀਂ ਹੋ ਸਕਦੀ। ਤੁਸੀਂ ਪੂਤਿਨ ਨੂੰ ਨਫ਼ਰਤ ਕਰਦੇ ਹੋ, ਪਰ ਤੁਹਾਡੀ ਪਾਸੇ ਵੀ ਹਾਲਾਤ ਵਧੀਆ ਨਹੀਂ ਹਨ। ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਸਖ਼ਤ ਹੋਵਾਂ, ਤਾਂ ਮੈਂ ਦੁਨੀਆ ਦੇ ਕਿਸੇ ਵੀ ਹੋਰ ਇਨਸਾਨ ਤੋਂ ਵਧੀਕ ਸਖ਼ਤ ਹੋ ਸਕਦਾ ਹਾਂ, ਪਰ ਇਹ ਤਰੀਕਾ ਡੀਲ ਕਰਾਉਣ ਲਈ ਠੀਕ ਨਹੀਂ।

ਮੀਟਿੰਗ ਦੌਰਾਨ ਜ਼ੇਲੈਂਸਕੀ ਨੇ ਉਪ-ਰਾਸ਼ਟਰਪਤੀ ਵੈਂਸ ਤੋਂ ਪੁੱਛਿਆ ਕਿ ਉਹ ਕਿਸ ਤਰ੍ਹਾਂ ਦੀ ਰਣਨੀਤੀ ਦੀ ਗੱਲ ਕਰ ਰਹੇ ਹਨ।ਵੈਂਸ ਨੇ ਜਵਾਬ ਦਿੱਤਾ, “ਮੈਂ ਉਹ ਰਣਨੀਤੀ ਦੀ ਗੱਲ ਕਰ ਰਿਹਾ ਹਾਂ ਜਿਸ ਨਾਲ ਤੁਹਾਡੀ ਜੰਗ ‘ਚ ਹੋ ਰਹੀ ਬਰਬਾਦੀ ਰੁਕ ਸਕੇ।”ਉਨ੍ਹਾਂ ਨੇ ਅਗਲਾ ਪ੍ਰਸ਼ਨ ਕੀਤਾ, “ਕੀ ਤੁਸੀਂ ਮੀਟਿੰਗ ਦੌਰਾਨ ਕਿਸੇ ਵੀ ਸਮੇਂ ਅਮਰੀਕਾ ਦਾ ਧੰਨਵਾਦ ਕੀਤਾ?”ਜ਼ੇਲੈਂਸਕੀ ਨੇ ਕਿਹਾ, “ਮੈਂ ਬਹੁਤ ਵਾਰ ਧੰਨਵਾਦ ਕੀਤਾ ਹੈ।

ਟਰੰਪ ਨੇ ਮੀਟਿੰਗ ਦੌਰਾਨ ਕਿਹਾ, “ਯੂਕਰੇਨ ਵੱਡੀ ਮੁਸ਼ਕਲ ‘ਚ ਹੈ। ਤੁਸੀਂ ਇਹ ਜੰਗ ਨਹੀਂ ਜਿੱਤ ਸਕਦੇ। ਪਰ ਜੇਕਰ ਤੁਸੀਂ ਸਾਡੇ ਨਾਲ ਹੋ ਤਾਂ ਤੁਹਾਡੇ ਕੋਲ ਇਸ ਵਿੱਚੋਂ ਨਿਕਲਣ ਦਾ ਮੌਕਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਮਰੀਕਾ ਨੇ ਯੂਕਰੇਨ ਨੂੰ 350 ਅਰਬ ਡਾਲਰ ਦੀ ਮਦਦ ਅਤੇ ਫੌਜੀ ਹਥਿਆਰ ਦਿੱਤੇ। “ਜੇਕਰ ਅਸੀਂ ਸੈਨਿਕ ਮਦਦ ਨਾ ਦਿੰਦੇ, ਤਾਂ ਇਹ ਜੰਗ ਸਿਰਫ਼ ਦੋ ਹਫ਼ਤੇ ‘ਚ ਹੀ ਖ਼ਤਮ ਹੋ ਜਾਂਦੀ।

ਟਰੰਪ ਨੇ ਯੂਕਰੇਨ ਦੀ ਨੀਤੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਦਾ ਯੁੱਧਵਿਰਾਮ ਕਰਨ ਦਾ ਕੋਈ ਇਰਾਦਾ ਨਹੀਂ ਜਾਪਦਾ। ਜ਼ੇਲੈਂਸਕੀ ਨੇ ਜਵਾਬ ਦਿੱਤਾ, “ਅਸੀਂ ਗਾਰੰਟੀ ਦੇ ਨਾਲ ਯੁੱਧਵਿਰਾਮ ਚਾਹੁੰਦੇ ਹਾਂ। ਇਸ ਦੌਰਾਨ ਅਮਰੀਕਾ ਅਤੇ ਰੂਸ ਦੇ ਨੁਮਾਇੰਦਿਆਂ ਨੇ ਜੰਗ ਨੂੰ ਖ਼ਤਮ ਕਰਨ ਲਈ ਹਾਲ ਹੀ ‘ਚ ਗੱਲਬਾਤ ਵੀ ਕੀਤੀ ਸੀ।

By Rajeev Sharma

Leave a Reply

Your email address will not be published. Required fields are marked *