ਟਰੱਕ ਦੇ ਡੂੰਘੀ ਖਾਈ ਵਿਚ ਡਿੱਗਣ ਕਰਕੇ ਦੋ ਪੰਜਾਬੀ ਨੌਜਵਾਨਾਂ ਦੀ ਹੋਈ ਮੌਤ

ਰਾਜੀਵ ਸ਼ਰਮਾ :- ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਰਹਿਣ ਵਾਲੇ ਦੋ ਨੌਜਵਾਨਾਂ ਦੀ ਕੈਨੇਡਾ (Canada) ਵਿਖੇ ਵਾਪਰੇ ਇਕ ਹਾਦਸੇ (Accidents) ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਦੋਵੇਂ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਹੜੇ ਦੋ ਨੌਜਵਾਨਾਂ ਦੀ ਕੈਨੇਡਾ ਦੇ ਬ੍ਰਿਟਿਸ਼਼ ਕੋਲੰਬੀਆ ਵਿਚ ਟਰੱਕ ਦੇ ਖੱਡ ਵਿਚ ਡਿੱਗਣ (Falling into a truck ditch) ਕਰਕੇ ਮੌਤ ਹੋ ਗਈ ਹੈ ਦਾ ਪਤਾ ਚੱਲਿਆ ਹੈ ਵਿਚ ਦੋਹਾਂ ਦੀ ਪਛਾਣ ਮ੍ਰਿਤਕਾਂ ਦੀ ਪਹਿਚਾਣ ਤਲਵਿੰਦਰ ਸਿੰਘ ਗਿੱਲ ਉਮਰ 32 ਪਿੰਡ ਮਾੜੀ ਗੌਰ ਸਿੰਘਵਾਲੀ ਨੇੜੇ ਭਿੱਖੀਵਿੰਡ ਅਤੇ ਜਜਬੀਰ ਸਿੰਘ (30) ਪਿੰਡ ਐਲੋਵਾਲ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ । ਜਾਣਕਾਰੀ ਮੁਤਾਬਕ ਦੋਵੇੇਂ ਜਣੇ ਟਰੱਕ ਡਰਾਈਵਰੀ ਦਾ ਕੰਮ ਕਰਦੇ ਸਨ ।

ਬ੍ਰਿਟਿਸ਼ ਕੋਲੰਬੀਆ ਵਿਖੇ ਕਿਥੇ ਵਾਪਰਿਆ ਹਾਦਸਾ

ਜਾਣਕਾਰੀ ਅਨੁਸਾਰ ਉਕਤ ਹਾਦਸਾ ਬ੍ਰਿਟਿਸ਼ ਕੋਲੰਬੀਆ ਦੇ ਹਾਈਵੇ-97 ਅਲਾਸਕਾ ਹਾਈਵੇ, ਫੋਰਟ ਨੈਲਸ਼ਨ ਸ਼ਹਿਰ ਨੇੜੇ ਵਾਾਪਰਿਆ ਦੱਸਿਆ ਜਾ ਰਿਹਾ ਹੈ, ਜਿਥੇ ਇਨ੍ਹਾਂ ਨੌਜਵਾਨਾਂ ਦਾ ਟਰੱਕ ਇਕ ਡੂੰਘੀ ਖੱਡ ਵਿਚ ਡਿੱਗ ਪਿਆ, ਜਿਸ ਦੌਰਾਨ ਦੋਵੇਂ ਨੌਜਵਾਨਾਂ ਦੀ ਮੌਕੇ `ਤੇ ਹੀ ਮੌਤ (Death) ਹੋ ਗਈ । ਇਸ ਹਾਦਸੇ ਨਾਲ ਪੀੜਤ ਪਰਿਵਾਰਾਂ ਤੇ ਪੰਜਾਬੀ ਭਾਈਚਾਰੇ ਨੂੰ ਵੱਡਾ ਸਦਮਾ ਲੱਗਿਆ ਹੈ । ਨੌਜਵਾਨਾਂ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪ੍ਰਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ ।

By Rajeev Sharma

Leave a Reply

Your email address will not be published. Required fields are marked *