ਹਵਾ ਪ੍ਰਦੂਸ਼ਣ ’ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਵੱਡਾ ਬਿਆਨ; ਕਿਹਾ- ਕਿਸਾਨਾਂ ਨੂੰ ਸਿਆਸੀ ਲਾਹੇ ਲਈ ਕੀਤਾ ਜਾਂਦਾ ਬਦਨਾਮ

ਨਵੀਂ ਦਿੱਲੀ (ਰਾਜੀਵ ਸ਼ਰਮਾ) :- ਹਵਾ ਪ੍ਰਦੂਸ਼ਣ ’ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਲਈ ਸਿਰਫ਼ ਪਰਾਲੀ ਹੀ ਜ਼ਿੰਮੇਵਾਰ ਨਹੀਂ ਹੈ। ਇਹ ਬਿਆਨ ਉਨ੍ਹਾਂ ਨੇ ਰਾਜਸਭਾ ’ਚ ਸੈਸ਼ਨ ਦੌਰਾਨ ਦਿੱਤਾ ਹੈ। 

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਦਾ ਕਾਰਨ ਸਿਰਫ ਪਰਾਲੀ ਨਹੀਂ ਹੈ ਅਤੇ ਇਸ ਲਈ ਸਿਰਫ ਕਿਸਾਨ ਜ਼ਿੰਮੇਵਾਰ ਨਹੀਂ ਹਨ। ਜਦੋ ਵੀ ਦਿੱਲੀ ਵਿਚ ਧੂੰਆ ਵਧਦਾ ਹੈ ਤਾਂ ਕਿਸਾਨਾਂ ਨੂੰ ਆਰੋਪੀ ਠਹਿਰਾ ਦਿੱਤਾ ਜਾੰਦਾ ਹੈ। ਪਰ ਹੁਣ ਇਹ ਵਿਗਿਆਨਕ ਤਰੀਕੇ ਨਾਲ ਸਿੱਧ ਹੋ ਚੁੱਕਿਆ ਹੈ ਕਿ ਸ਼ੀਤ ਕਾਲ ’ਚ ਜਦੋ ਪ੍ਰਦੂਸ਼ਣ ਹੁੰਦਾ ਹੈ ਤਾਂ ਉਸ ਵਿਚ ਪਰਾਲੀ ਦਾ ਯੋਗਦਾਨ ਸਿਰਫ 5 ਫੀਸਦੀ ਹੁੰਦਾ ਹੈ। 

By Rajeev Sharma

Leave a Reply

Your email address will not be published. Required fields are marked *