ਨੈਸ਼ਨਲ ਟਾਈਮਜ਼ ਬਿਊਰੋ :- ਲੰਡਨ ਦੇ ਆਕਸਫੋਰਡ ਯੂਨੀਵਰਸਿਟੀ ਦੇ ਕੇਲਾਗ ਕਾਲਜ ਵਿੱਚ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਾਸ਼ਣ ਦੌਰਾਨ ਕੁਝ ਵਿਦਿਆਰਥੀਆਂ ਨੇ ਹੰਗਾਮਾ ਕੀਤਾ। ਉਨ੍ਹਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਆਰ.ਜੀ. ਕਰ ਕਾਲਜ ਅਤੇ ਚੋਣ ਹਿੰਸਾ ਦੇ ਮਾਮਲੇ ਉਠਾਏ। CM ਬੈਨਰਜੀ ਨੇ ਸ਼ਾਂਤੀ ਨਾਲ ਉਨ੍ਹਾਂ ਦਾ ਜਵਾਬ ਦਿੰਦਿਆਂ ਕਿਹਾ, “ਤੁਸੀਂ ਮੇਰਾ ਸਵਾਗਤ ਕਰ ਰਹੇ ਹੋ, ਧੰਨਵਾਦ! ਮੈਂ ਤੁਹਾਨੂੰ ਮਿਠਾਈ ਖਿਲਾਵਾਂਗੀ।” ਜਦੋਂ ਵਿਦਿਆਰਥੀਆਂ ਨੇ ਉਨ੍ਹਾਂ ਉੱਤੇ ਤਿੱਖੇ ਪ੍ਰਸ਼ਨ ਕੀਤੇ, ਤਾਂ ਉਨ੍ਹਾਂ ਨੇ ਵੈਰੋਧੀਆਂ ਨੂੰ ਆੜੇ ਹੱਥਾਂ ਲੈਂਦਿਆਂ ਕਿਹਾ, “ਇਹ ਮਾਮਲਾ ਹੁਣ ਕੇਂਦਰ ਸਰਕਾਰ ਦੇ ਹੱਥ ਵਿੱਚ ਹੈ, ਸਾਡੇ ਕੋਲ ਨਹੀਂ।”ਜਦ ਵਿਦਿਆਰਥੀਆਂ ਨੇ ਜਾਧਵਪੁਰ ਯੂਨੀਵਰਸਿਟੀ ਦੀ ਘਟਨਾ ਉੱਤੇ ਸਵਾਲ ਕੀਤੇ, CM ਨੇ ਉਨ੍ਹਾਂ ਨੂੰ “ਭਰਾ” ਕਹਿੰਦੇ ਹੋਏ ਜਵਾਬ ਦਿੱਤਾ ਤੇ ਉਨ੍ਹਾਂ ਨੂੰ ਬੰਗਾਲ ਜਾ ਕੇ ਆਪਣੀ ਪਾਰਟੀ ਮਜ਼ਬੂਤ ਕਰਨ ਦੀ ਸਲਾਹ ਦਿੱਤੀ।
CM ਬੈਨਰਜੀ ਨੇ ਹੱਲਕਾ ਵਿਵਾਦ ਠੰਢਾ ਕਰਦਿਆਂ ਆਖਿਆ, “ਮੈਂ ਦੇਸ਼ ਦੀ ਨੁਮਾਇੰਦਗੀ ਲਈ ਆਈ ਹਾਂ, ਆਪਣੇ ਸੰਸਥਾਨ ਦੀ ਬੇਇਜ਼ਤੀ ਨਾ ਕਰੋ।” ਉਨ੍ਹਾਂ ਦੇ ਜਵਾਬ ਉੱਤੇ ਦਰਸ਼ਕਾਂ ਨੇ ਤਾਲੀਆਂ ਮਾਰੀਆਂ।”ਦੀਦੀ ਕਿਸੇ ਦੀ ਪਰਵਾਹ ਨਹੀਂ ਕਰਦੀ, ਉਹ ਰਾਇਲ ਬੰਗਾਲ ਟਾਈਗਰ ਵਾਂਗ ਚਲਦੀ ਹੈ!” – ਇਹ TMC ਵਲੋਂ X ‘ਤੇ ਪੋਸਟ ਕੀਤਾ ਗਿਆ।