ਵਿੱਕੀ ਕੌਸ਼ਲ ਦੀ ‘Chhaava’ ਨੇ KGF ਨੂੰ ਵੀ ਛੱਡਿਆ ਪਿੱਛੇ, ਬਣਾਇਆ ਇਹ ਰਿਕਾਰਡ

ਛਤਰਪਤੀ ਸ਼ਿਵਾਜੀ ਮਹਾਰਾਜ ਦੇ ਪੁੱਤਰ ਸੰਭਾਜੀ ਮਹਾਰਾਜ ਦੇ ਜੀਵਨ ‘ਤੇ ਆਧਾਰਿਤ ਇੱਕ ਪੀਰੀਅਡ ਡਰਾਮਾ ਫ਼ਿਲਮ ‘ਛਾਵਾ’ (Chhaava) ਸਾਲ 2025 ਦੀ ਪਹਿਲੀ ਬਾਲੀਵੁੱਡ ਅਤੇ ਭਾਰਤੀ ਫ਼ਿਲਮ ਬਣ ਗਈ ਹੈ, ਜਿਸ ਨੇ ਸਭ ਤੋਂ ਵੱਧ ਕਮਾਈ ਕੀਤੀ ਹੈ। ਇਹ ਫ਼ਿਲਮ ਹੁਣ ਬਹੁਤ ਜਲਦੀ ਬਲਾਕਬਸਟਰ ਸ਼੍ਰੇਣੀ ਵਿੱਚ ਸ਼ਾਮਲ ਹੋਣ ਜਾ ਰਹੀ ਹੈ। ਵਿੱਕੀ ਕੌਸ਼ਲ ਦੀ ਸ਼ਾਨਦਾਰ ਅਦਾਕਾਰੀ ਅਤੇ ਲਕਸ਼ਮਣ ਉਤੇਕਰ ਦੇ ਸ਼ਾਨਦਾਰ ਨਿਰਦੇਸ਼ਨ ਹੇਠ ਬਣੀ ‘Chhaava’ ਨੇ ਹੁਣ ਤੱਕ ਕਿੰਨਾ ਕੁ ਕਲੈਕਸ਼ਨ ਕੀਤਾ ਹੈ ਅਤੇ ਬਾਕਸ ਆਫਿਸ ‘ਤੇ ਇਸ ਨੇ ਕਿਹੜੇ ਰਿਕਾਰਡ ਬਣਾਏ ਹਨ, ਆਓ ਜਾਣਦੇ ਹਾਂ…

Chhaava ਦਾ ਬਾਕਸ ਆਫਿਸ ਕਲੈਕਸ਼ਨ
ਫ਼ਿਲਮ ਦੇ ਨਿਰਮਾਤਾਵਾਂ ਵੱਲੋਂ ਦਿੱਤੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ, ‘Chhaava’ ਨੇ 9 ਦਿਨਾਂ ‘ਚ 293.41 ਕਰੋੜ ਰੁਪਏ ਦਾ ਸ਼ਾਨਦਾਰ ਕਲੈਕਸ਼ਨ ਕੀਤਾ ਹੈ। ‘ਛਾਵਾ’ 300 ਕਰੋੜ ਕਲੱਬ ‘ਚ ਦਾਖਲ ਹੋਣ ਵਾਲੀ 8ਵੀਂ ਸਭ ਤੋਂ ਤੇਜ਼ ਫ਼ਿਲਮ ਬਣ ਗਈ ਹੈ। ‘ਛਾਵਾ’ ਨੇ 10ਵੇਂ ਦਿਨ 300 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ ਅਤੇ ਉਹ ਉਨ੍ਹਾਂ 10 ਹਿੰਦੀ ਫ਼ਿਲਮਾਂ ਦੀ ਸੂਚੀ ‘ਚ ਸ਼ਾਮਲ ਹੋ ਗਈ ਹੈ, ਜਿਨ੍ਹਾਂ ਨੇ ਸਭ ਤੋਂ ਤੇਜ਼ੀ ਨਾਲ 300 ਕਰੋੜ ਰੁਪਏ ਦਾ ਅੰਕੜਾ ਪਾਰ ਕੀਤਾ ਹੈ।

ਫ਼ਿਲਮਾਂ ਦੀ ਸੂਚੀ
ਇਸ ਸੂਚੀ ‘ਚ ‘ਪੁਸ਼ਪਾ 2’ (5 ਦਿਨ) ਪਹਿਲੇ ਨੰਬਰ ‘ਤੇ, ‘ਜਵਾਨ’ (6 ਦਿਨ) ਦੂਜੇ ਨੰਬਰ ‘ਤੇ, ‘ਪਠਾਨ’ ਅਤੇ ‘ਐਨੀਮਲ’ (7 ਦਿਨ) ਤੀਜੇ ਨੰਬਰ ‘ਤੇ, ‘ਗਦਰ 2’ (8 ਦਿਨ) ਚੌਥੇ ਨੰਬਰ ‘ਤੇ ਅਤੇ ‘ਸਤ੍ਰੀ 2’ (9 ਦਿਨ) ਪੰਜਵੇਂ ਨੰਬਰ ‘ਤੇ ਹੈ। ‘ਬਾਹੂਬਲੀ 2’ ਨੇ 10ਵੇਂ ਦਿਨ ਇਹ ਅੰਕੜਾ ਪਾਰ ਕਰ ਲਿਆ ਸੀ। ਹੁਣ ਇਸ ਦੇ ਨਾਲ ‘Chhaava’ ਵੀ 10ਵੇਂ ਦਿਨ ਇਸ ਅੰਕੜੇ ਨੂੰ ਪਾਰ ਕਰਨ ਤੋਂ ਬਾਅਦ ਇਸ ਸੂਚੀ ‘ਚ 6ਵੇਂ ਸਥਾਨ ‘ਤੇ ਪਹੁੰਚ ਗਈ ਹੈ। ਯਸ਼ ਦੀ ਫ਼ਿਲਮ ‘KGF 2’ ਨੂੰ ਇਹ ਅੰਕੜਾ ਪਾਰ ਕਰਨ ‘ਚ 11 ਦਿਨ ਲੱਗੇ ਸਨ।

Chhaava’ ਦੀ ਸਟਾਰਕਾਸਟ ਅਤੇ ਬਜਟ
‘ਛਾਵਾ’ ਲਗਭਗ 130 ਕਰੋੜ ਰੁਪਏ ਦੇ ਬਜਟ ਨਾਲ ਬਣੀ ਹੈ ਅਤੇ ਫ਼ਿਲਮ ਨੇ ਸਿਰਫ਼ 10 ਦਿਨਾਂ ‘ਚ ਢਾਈ ਗੁਣਾ ਕਮਾਈ ਕਰ ਲਈ ਹੈ। ਵਿੱਕੀ ਕੌਸ਼ਲ ਨਾਲ ਫ਼ਿਲਮ ‘ਚ ਰਸ਼ਮਿਕਾ ਮੰਡਾਨਾ, ਵਿਨੀਤ ਕੁਮਾਰ ਸਿੰਘ, ਆਸ਼ੂਤੋਸ਼ ਰਾਣਾ ਅਤੇ ਅਕਸ਼ੈ ਖੰਨਾ ਵੀ ਹਨ।

By nishuthapar1

Leave a Reply

Your email address will not be published. Required fields are marked *