ਜਲੰਧਰ – ਜਲੰਧਰ ਦੇ ਡਰਾਈਵਿੰਗ ਟਰੈਕ ‘ਤੇ ਵਿਜੀਲੈਂਸ ਵੱਲੋਂ ਛਾਪਾ ਮਾਰਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਬੱਸ ਸਟੈਂਡ ਨੇੜੇ ਸਥਿਤ ਆਟੋਮੈਟਿਕ ਡਰਾਈਵਿੰਗ ਟਰੈਕ ‘ਤੇ ਵਿਜੀਲੈਂਸ ਵਿਭਾਗ ਨੇ ਅਚਨਟੇਤ ਛਾਪੇਮਾਰੀ ਕੀਤੀ। ਛਾਪੇਮਾਰੀ ਤੋਂ ਬਾਅਦ ਕਰਮਚਾਰੀਆਂ ਦੁਆਰਾ ਡਰਾਈਵਿੰਗ ਟਰੈਕ ਦੇ ਆਉਣ-ਜਾਣ ਵਾਲੇ ਸਾਰੇ ਰਸਤੇ ਅਤੇ ਦਰਵਾਜ਼ੇ ਮੁਲਾਜ਼ਮਾਂ ਵੱਲੋਂ ਬੰਦ ਕਰ ਕਰ ਦਿੱਤੇ ਗਏ ਹਨ। ਕਰਮਚਾਰੀਆਂ ਵੱਲੋਂ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।