ਨੈਸ਼ਨਲ ਟਾਈਮਜ਼ ਬਿਊਰੋ :-ਬੱਚਿਆਂ ਵਿੱਚ ਵਿਟਾਮਿਨ ਡੀ ਦੀ ਕਮੀ ਬਹੁਤ ਸਾਰੇ ਕਾਰਨਾਂ ਕਰਕੇ ਹੁੰਦੀ ਹੈ। ਜਿਹੜੀ ਮਾਂ ਬੱਚੇ ਨੂੰ ਦੁੱਧ ਪਿਲਾ ਰਹੀ ਹੈ ਜੇਕਰ ਉਸ ਦੇ ਸਰੀਰ ਵਿੱਚ ਹੀ ਵਿਟਾਮਿਨ ਡੀ ਦੀ ਘਾਟ ਹੋਵੇਗੀ ਤਾਂ ਉਸ ਦੇ ਬੱਚੇ ਅੰਦਰ ਵੀ ਵਿਟਾਮਿਨ ਡੀ ਦੀ ਕਮੀ ਪਾਈ ਜਾਂਦੀ ਹੈ। ਅੱਜ ਕੱਲ ਦੇ ਬੱਚੇ ਘਰਾਂ ਦੇ ਅੰਦਰ ਹੀ ਰਹਿਣਾ ਪਸੰਦ ਕਰਦੇ ਹਨ। ਸਰੀਰਕ ਕੰਮ ਕਾਜ ਘੱਟ ਹੋਣ ਕਰਕੇ, ਦਿਮਾਗੀ ਕੰਮਾਂ ਵਿੱਚ ਰੁੱਝੇ ਰਹਿੰਦੇ ਹਨ। ਬਾਹਰ ਸੂਰਜ ਦੀ ਰੌਸ਼ਨੀ ਵਿੱਚ ਕੰਮ ਕਰਨਾ ਉਹਨਾਂ ਨੂੰ ਬਹੁਤ ਹੀ ਔਖਾ ਲੱਗਦਾ ਹੈ। ਠੰਡੇ ਵਾਤਾਵਰਨ ਵਿੱਚ ਰਹਿਣਾ ਜਿਆਦਾ ਪਸੰਦ ਕਰਦੇ ਹਨ। ਉਹਨਾਂ ਦਾ ਖਾਣਾ ਪੌਸ਼ਟਿਕ ਨਾ ਹੋਣ ਕਰਕੇ ਵਿਟਾਮਿਨ ਡੀ ਦੀ ਘਾਟ ਸਰੀਰ ਵਿੱਚ ਹੋ ਜਾਂਦੀ ਹੈ। ਦੁੱਧ ਨੂੰ ਇੱਕ ਸੰਤੁਲਿਤ ਭੋਜਨ ਮੰਨਿਆ ਜਾਂਦਾ ਹੈ। ਅੱਜ ਕੱਲ ਦੇ ਬੱਚੇ ਦੁੱਧ ਪੀਣਾ ਪਸੰਦ ਨਹੀਂ ਕਰਦੇ। ਦੁੱਧ ਦੀ ਕਮੀ ਅਤੇ ਹੋਰ ਖਾਣ ਦੀਆਂ ਚੀਜ਼ਾਂ,ਜਿਨਾਂ ਵਿੱਚ ਵਿਟਾਮਿਨ ਡੀ ਹੁੰਦਾ ਹੈ ਬੱਚੇ ਉਹ ਲੈਣਾ ਪਸੰਦ ਨਹੀਂ ਕਰਦੇ ਜਿਸ ਕਾਰਨ ਉਹਨਾਂ ਦੇ ਸਰੀਰ ਅੰਦਰ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ । ਪੋਸ਼ਟਿਕ ਆਹਾਰ ਦੀ ਕਮੀ ਕਰਕੇ ਬੱਚਿਆਂ ਵਿੱਚ ਵਿਟਾਮਿਨ ਡੀ ਦੀ ਘਾਟ ਪਾਈ ਜਾਂਦੀ ਹੈ।
ਵਿਟਾਮਿਨ ਡੀ ਦੀ ਕਮੀ ਨੂੰ ਦੂਰ ਕਰਨੇ ਦੇ ਤਰੀਕੇ
ਸਵੇਰ ਦੇ ਸਮੇਂ ਵੱਧ ਤੋਂ ਵੱਧ ਸੂਰਜ ਦੀ ਰੌਸ਼ਨੀ ਵਿੱਚ ਬੈਠਣਾ ਚਾਹੀਦਾ ਹੈ। ਸੂਰਜੀ ਰੌਸ਼ਨੀ ਵਿੱਚ ਸਭ ਤੋਂ ਵੱਧ ਮਾਤਰਾ ਵਿੱਚ ਵਿਟਾਮਿਨ ਡੀ ਪਾਇਆ ਜਾਂਦਾ ਹੈ। ਜੋ ਕਿ ਬੱਚਿਆਂ ਦੀਆਂ ਹੱਡੀਆਂ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ। ਅੱਜ ਕੱਲ ਮਾਰਕੀਟ ਵਿੱਚ ਵਿਟਾਮਿਨ ਡੀ ਦੇ ਸਪਲੀਮੈਂਟਸ ਆਸਾਨੀ ਨਾਲ ਪ੍ਰਾਪਤ ਹੋ ਜਾਂਦੇ ਹਨ। ਡਾਕਟਰ ਦੀ ਸਾਲ ਸਲਾਹ ਅਨੁਸਾਰ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਆਪਣੀ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ। ਵਿਟਾਮਿਨ ਡੀ ਨਾਲ ਭਰਪੂਰ ਫਲ ਜਿਵੇਂ ਕਿ ਸੰਤਰਾ, ਆਨਾ ਨਾਸ, ਕੇਲਾ, ਅੰਜੀਰ, ਪਪੀਤਾ ਤੇ ਖਜੂਰ ਭਰਪੂਰ ਮਾਤਰਾ ਵਿੱਚ ਲੈਣੇ ਚਾਹੀਦੇ ਹਨ। ਸਬਜ਼ੀਆਂ ਵਿੱਚ ਮੂਲੀ ਦੇ ਪੱਤੇ ਵਿੱਚ ਸਭ ਤੋਂ ਵੱਧ ਵਿਟਾਮਿਨ ਡੀ ਦੀ ਮਾਤਰਾ ਪਾਈ ਜਾਂਦੀ ਹੈ। ਮੂਲੀ ਦੇ ਪੱਤਿਆਂ ਨੂੰ ਸਲਾਦ ਦੇ ਤੌਰ ਤੇ ਜਾਂ ਸਬਜ਼ੀ ਬਣਾ ਕੇ ਆਪਣੇ ਭੋਜਨ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਮੱਛੀ, ਆਂਡੇ ਅਤੇ ਮਾਸ ਵਿੱਚ ਵੀ ਵਿਟਾਮਿਨ ਡੀ ਪਾਇਆ ਜਾਂਦਾ ਹੈ।
ਵਿਟਾਮਿਨ ਡੀ ਦੀ ਕਮੀ ਨਾਲ ਬੱਚਿਆਂ ਵਿੱਚ ਹੋਣ ਵਾਲੀ ਬਿਮਾਰੀ
ਵਿਟਾਮਿਨ ਡੀ ਦੀ ਕਮੀ ਵਾਲੇ ਲੋਕਾਂ ਵਿੱਚ ਜਿਆਦਾਤਰ ਕੋਈ ਲੱਛਣ ਦਿਖਾਈ ਨਹੀਂ ਦਿੰਦੇ। ਅਗਰ ਕੋਈ ਲੱਛਣ ਦਿਸਦਾ ਵੀ ਹੈ ਤਾਂ ਉਹ ਆਮ ਲੱਛਣ ਹਨ ਜਿਵੇਂ ਮਾਸਪੇਸ਼ੀਆਂ ਵਿੱਚ ਕਮਜ਼ੋਰੀ ਜਾਂ ਗੰਡਾ, ਹੱਡੀਆਂ ਵਿੱਚ ਦਰਦ ਰਹਿਣਾ, ਜਿਆਦਾ ਥਕਾਵਟ ਮਹਿਸੂਸ ਹੋਣਾ, ਉਦਾਸ ਰਹਿਣਾ ਆਦਿ ਲੱਛਣ ਦਿਸਦੇ ਹਨ। ਵਿਟਾਮਿਨ ਡੀ ਦੀ ਕਮੀ ਦੇ ਨਾਲ ਬੱਚਿਆਂ ਨੂੰ ਰਿਕਟਸ ਦਾ ਰੋਗ ਹੋ ਜਾਂਦਾ ਹੈ। ਰਿਕਟਸ ਇੱਕ ਅਜਿਹੀ ਬਿਮਾਰੀ ਹੈ ਜਿਸ ਨੂੰ ਹੱਡੀਆਂ ਦਾ ਟੇਢਾਪਨ ਵੀ ਕਿਹਾ ਜਾਂਦਾ ਹੈ। ਇਹ ਹੱਡੀਆਂ ਨੂੰ ਕਮਜ਼ੋਰ ਅਤੇ ਪਤਲਾ ਬਣਾ ਦਿੰਦੀ ਹੈ। ਬੱਚਿਆਂ ਵਿੱਚ ਵਿਟਾਮਿਨ ਡੀ ਦੀ ਕਮੀ ਦੇ ਕਾਰਨ ਕਈ ਬਿਮਾਰੀਆਂ ਹੋ ਸਕਦੀਆਂ ਹਨ। ਬੱਚਿਆਂ ਦੇ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਉੱਤੇ ਵੀ ਇਸ ਦਾ ਅਸਰ ਪੈਂਦਾ ਹੈ। ਜਨਮ ਤੋਂ ਬਾਅਦ ਹੀ ਬੱਚੇ ਦੇ ਸਰੀਰ ਵਿੱਚ ਨਿਯਮਤ ਮਾਤਰਾ ਵਿੱਚ ਵਿਟਾਮਨਾਂ ਦਾ ਹੋਣਾ ਬਹੁਤ ਜਰੂਰੀ ਮੰਨਿਆ ਜਾਂਦਾ ਹੈ। ਪੁਰਾਣੇ ਸਮਿਆਂ ਵਿੱਚ ਛੋਟੇ ਬੱਚੇ ਦੀ ਮਾਲਿਸ਼ ਕੀਤੀ ਜਾਂਦੀ ਸੀ। ਘਰ ਦੀ ਕੋਈ ਸਿਆਣੀ ਦਾਦੀ ਜਾਂ ਨਾਨੀ ਬੱਚੇ ਦੀ ਮਾਲਿਸ਼ ਕਰਦੀ ਸੀ ਅਤੇ ਉਸਨੂੰ ਧੁੱਪ ਵਿੱਚ ਮਾਲਿਸ਼ ਕਰਨ ਤੋਂ ਬਾਅਦ ਪਾਇਆ ਜਾਂਦਾ ਸੀ। ਜਿਸ ਨਾਲ ਸੂਰਜ ਦੀਆਂ ਕਿਰਨਾਂ ਤੋਂ ਬੱਚੇ ਨੂੰ ਵਿਟਾਮਿਨ ਡੀ ਪ੍ਰਾਪਤ ਹੋ ਜਾਂਦਾ ਸੀ। ਪ੍ਰੰਤੂ ਅੱਜ ਦੇ ਲਾਈਫ ਸਟਾਈਲ ਨਾਲ ਜੁੜੇ ਕਾਰਨਾ ਅਤੇ ਸੰਤੁਲਿਤ ਭੋਜਨ ਨਾ ਮਿਲਣ ਕਾਰਨ ਬੱਚਿਆਂ ਦੇ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਪਾਈ ਜਾਂਦੀ ਹੈ। ਬੱਚਿਆਂ ਨੂੰ ਪੌਸ਼ਟਿਕ ਆਹਾਰ ਦੀ ਸਮਝ ਨਹੀਂ ਹੁੰਦੀ। ਉਹਨਾਂ ਨੂੰ ਜੰਕ ਫੂਡ ਖਾਣਾ ਅੱਛਾ ਲੱਗਦਾ ਹੈ। ਜਿਸ ਕਾਰਨ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ। ਮਾਪਿਆਂ ਨੂੰ ਬੱਚਿਆਂ ਦੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਕਮਰੇ ਦੇ ਅੰਦਰ ਬੈਠ ਕੇ ਕੰਪਿਊਟਰ ਮੋਬਾਈਲ ਆਦਿ ਚਲਾਉਣ ਤੇ ਪਰਹੇਜ਼ ਰੱਖਣਾ ਚਾਹੀਦਾ ਹੈ। ਕੁਝ ਸਮਾਂ ਬੱਚਿਆਂ ਨੂੰ ਧੁੱਪ ਵਿੱਚ ਬਾਹਰ ਬੈਠਣ ਲਈ ਕਿਹਾ ਜਾ ਸਕਦਾ ਹੈ। ਉਹਨਾਂ ਨੂੰ ਬਾਹਰ ਗਰਾਉਂਡ ਦੇ ਵਿੱਚ ਖੇਡਾਂ ਖੇਡਣ ਲਈ ਪ੍ਰੇਰਤ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਛੋਟੀਆਂ- ਛੋਟੀਆਂ ਗੱਲਾਂ ਵੱਲ ਧਿਆਨ ਦੇਣ ਨਾਲ ਬੱਚਿਆਂ ਨੂੰ ਇਸ ਰੋਗ ਤੋਂ ਮੁਕਤ ਕਰਾਇਆ ਜਾ ਸਕਦਾ ਹੈ।
ਲੇਖਣੀ….
ਹਰਜਿੰਦਰ ਕੌਰ
ਸਰਕਾਰੀ ਪ੍ਰਾਇਮਰੀ ਸਕੂਲ
ਮੀਰਪੁਰ( ਮੋਹਾਲੀ)7657894853
