ਐਮਸੀ ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ ਚੌਰਾਸੀ ਲਈ ਵੋਟਿੰਗ ਸ਼ੁਰੂ, ਅੱਜ ਸ਼ਾਮ ਨੂੰ ਹੀ ਆਉਣਗੇ ਚੋਣ ਨਤੀਜੇ

ਗੁਰਪ੍ਰੀਤ ਸਿੰਘ :- ਐਮਸੀ ਦੀਨਾਨਗਰ, ਐਮਸੀ ਗੁਰਦਾਸਪੁਰ, ਐਮਸੀ ਕਾਦੀਆਂ ਅਤੇ ਐਮਸੀ ਸ਼ਾਮ ਚੌਰਾਸੀ ਦੀਆਂ ਆਮ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਨ੍ਹਾਂ 4 ਨਗਰ ਕੌਂਸਲ ਦੀਆਂ ਚੋਣਾਂ ਲਈ ਵੋਟਾਂ ਅੱਜ 13 ਜੂਨ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਵੋਟਾਂ ਤੋਂ ਬਾਅਦ ਅੱਜ ਸ਼ਾਮ ਨੂੰ ਹੀ ਨਤੀਜੇ ਐਲਾਨੇ ਜਾਣਗੇ।

ਦੱਸ ਦਈਏ ਕਿ ਇਹ ਵੋਟਾਂ ਈ.ਵੀ.ਐਮ. ਰਾਹੀਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਵੋਟਾਂ ਪੈਣ ਤੋਂ ਤੁਰੰਤ ਬਾਅਦ ਪੋਲਿੰਗ ਸਟੇਸ਼ਨ ‘ਤੇ ਹੀ ਹੋਵੇਗੀ। ਇਨ੍ਹਾਂ ਚੋਣਾਂ ਦੌਰਾਨ ਆਪ ਦੇ ਡਾ ਰਵਜੋਤ ਸਿੰਘ ਅਤੇ ਕਾਂਗਰਸ ਦੇ ਵੱਡੇ ਲੀਡਰਾਂ ਅਰੁਣਾ ਚੌਧਰੀ, ਪ੍ਰਤਾਪ ਬਾਜਵਾ, ਅਤੇ ਬਰਿੰਦਰਮੀਤ ਪਹਾੜਾ ਦੀ ਸਾਖ ਦਾਅ ‘ਤੇ ਲੱਗੀ ਹੋਈ ਹੈ।

By Gurpreet Singh

Leave a Reply

Your email address will not be published. Required fields are marked *