ਨੈਸ਼ਨਲ ਟਾਈਮਜ਼ ਬਿਊਰੋ :- ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਅੱਜ ਸੁਭਾ 06:00 ਵਜ਼ੇ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣ ਲਈ ਕਸਰਤ ਹੈ ਬਹੁਤ ਜਰੂਰੀ ਅਤੇ ਨਸ਼ੇ ਨੂੰ ਜੀਵਨ ਵਿੱਚ ਕਦੇ ਨਾ ਅਪਣਾਉਣ ਅਤੇ ਇਸਨੂੰ ਜੜ ਤੋਂ ਖਤਮ ਕਰਨ ਲਈ , ਲੋਕਾਂ ਨੂੰ ਜਾਗਰੂਕ ਕਰਦੇ ਹੋਏ ਇੱਕ ਸਾਇਕਲ ਰੈਲੀ ਗੋਲਡਨ ਗੇਟ ਤੋਂ ਕੱਢੀ ਗਈ, ਤੇ ਇਹ ਸਾਈਕਲ ਰੈਲੀ, ਮਾਲ ਮੰਡੀ ਚੌਂਕ, ਰਾਮ ਤਲਾਈ ਚੌਂਕ, ਬੱਸ ਸਟੈਂਡ, ਹੁਸੈਨਪੁਰਾ ਚੌਂਕ , ਰਾਮਬਾਗ ਚੌਂਕ ਤੋ ਹੁੰਦੀ ਹੋਈ ਭੰਡਾਰੀ ਪੁਲ ਜਾ ਕੇ ਸਮਾਪਤ ਹੋਈ। ਇਹ ਰੈਲੀ ਚੰਗੀ ਸਿਹਤ ਅਤੇ ਫਿਟਨੈੱਸ ਦੀ ਮਹੱਤਤਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦੇਣ ਲਈ ਆਯੋਜਿਤ ਕੀਤੀ ਗਈ ਸੀ। ਇਸ ਰੈਲੀ ਵਿੱਚ ਇਹ ਏਸੀਪੀ ਸਥਾਨਕ, ਅੰਮ੍ਰਿਤਸਰ, ਸ੍ਰੀ ਕਮਲਜੀਤ ਸਿੰਘ, ਇੰਸਪੈਕਟਰ ਅਮਨਦੀਪ ਕੌਰ ਆਰ.ਆਈ ਅਤੇ ਸਬ ਇੰਸਪੈਕਟਰ ਬਲਜੀਤ ਸਿੰਘ ਲਾਈਨ ਅਫਸਰ, ਅੰਮ੍ਰਿਤਸਰ ਤੋਂ ਇਲਾਵਾ 80 ਪੁਲਿਸ ਜਵਾਨਾਂ ਨੇ ਭਾਗ ਲਿਆ।
.
