ਲੁਧਿਆਣਾ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ ਵੱਜ ਗਈ ਹੈ। ਦਰਅਸਲ ਸੂਬੇ ‘ਚ ਕੋਰੋਨਾ ਜਿੱਥੇ ਜਾਨਲੇਵਾ ਹੋ ਗਿਆ ਹੈ, ਉੱਥੇ ਹੀ ਲਗਾਤਾਰ ਕੋਰੋਨਾ ਮਰੀਜ਼ ਸਾਹਮਣੇ ਆ ਰਹੇ ਹਨ। ਜਾਣਕਾਰੀ ਮੁਤਾਬਕ ਪੰਜਾਬ ’ਚ ਐਕਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 40 ਤੱਕ ਪਹੁੰਚ ਗਈ ਹੈ, ਜਦੋਂ ਕਿ ਹੁਣ ਤੱਕ 2 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਬੀਤੇ ਦਿਨ ਸੂਬੇ ’ਚ ਤਿੰਨ ਕੋਰੋਨਾ ਮਰੀਜ਼ ਮਿਲੇ ਹਨ। ਤਿੰਨੇ ਹੀ ਮਰੀਜ਼ ਲੁਧਿਆਣਾ ਦੇ ਵਸਨੀਕ ਹਨ। ਸੂਬੇ ਦੇ 40 ਸਰਗਰਮ ਮਰੀਜ਼ਾਂ ’ਚੋਂ 16 ਲੁਧਿਆਣਾ ਦੇ ਹਨ। ਦੱਸ ਦੇਈਏ ਕਿ ਸਿਹਤ ਵਿਭਾਗ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਇਸ ਤਹਿਤ ਉਨ੍ਹਾਂ ਨੂੰ ਹਸਪਤਾਲਾਂ ‘ਚ ਵਿਸ਼ੇਸ਼ ਵਾਰਡ ਬਣਾਉਣ, ਆਕਸੀਜਨ ਸਿਲੰਡਰਾਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਅਤੇ ਹੋਰ ਸਾਰੇ ਪ੍ਰਬੰਧ ਪੂਰੇ ਕਰਨ ਲਈ ਕਿਹਾ ਗਿਆ ਹੈ। ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।