ਨੈਸ਼ਨਲ ਟਾਈਮਜ਼ ਬਿਊਰੋ :- ਪਹਾੜਾਂ ਵਿੱਚ ਮੀਂਹ ਤੋਂ ਬਾਅਦ, ਪੰਚਕੂਲਾ ਜ਼ਿਲ੍ਹੇ ਦੇ ਕੌਸ਼ੱਲਿਆ ਡੈਮ ਦਾ ਪਾਣੀ ਖ਼ਤਰੇ ਦੇ ਨਿਸ਼ਾਨ ’ਤੇ ਪਹੁੰਚ ਗਿਆ ਹੈ। ਘੱਗਰ ਨਦੀ ਵਿੱਚ ਪ੍ਰਤੀ ਸਕਿੰਟ 414 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਸਮੇਂ ਪਾਣੀ ਦਾ ਪੱਧਰ 475 ਕਿਊਸਿਕ ਤੱਕ ਪਹੁੰਚ ਗਿਆ ਹੈ। ਦੂਜੇ ਪਾਸੇ ਪੀਐੱਮਡੀਏ ਨੇ ਸ਼ਹਿਰੀ ਖੇਤਰ ਇੰਦਰਾ, ਰਾਜੀਵ ਕਲੋਨੀ ਵਿੱਚ ਨਾਲੀਆਂ ਦੀ ਸਫਾਈ ਨਹੀਂ ਕੀਤੀ ਹੈ, ਜੋ ਕਿ ਖ਼ਤਰਨਾਕ ਸਾਬਤ ਹੋ ਸਕਦੀ ਹੈ। ਜੇਕਰ 24 ਘੰਟੇ ਲਗਾਤਾਰ ਭਾਰੀ ਮੀਂਹ ਪੈਂਦਾ ਹੈ, ਤਾਂ ਇਹ ਦੋਵੇਂ ਕਲੋਨੀਆਂ ਡੁੱਬਣੀਆਂ ਯਕੀਨੀ ਹਨ। ਇਸੇ ਤਰ੍ਹਾਂ ਜੇਕਰ ਕੌਸ਼ਲਿਆ ਡੈਮ ਵਿੱਚ ਪਾਣੀ ਦਾ ਪੱਧਰ 478 ਕਿਊਸਿਕ ਦੀ ਸੀਮਾ ਤੋਂ ਵੱਧ ਜਾਂਦਾ ਹੈ ਤਾਂ ਇਹ ਹਿਮਸ਼ਿਖਾ, ਡੀਐੱਲਐੱਫ ਅਤੇ ਰਾਸ਼ਟਰੀ ਰਾਜਮਾਰਗ ਨਾਲ ਲੱਗਦੀਆਂ ਪਿੰਜੌਰ, ਸੂਰਜਪੁਰ, ਗੰਗਾ ਕਲੋਨੀ, ਡਰੀਮ ਬਰਡ ਕਕਲੋਨੀਆਂ ਲਈ ਮਾਰੂ ਸਾਬਤ ਹੋਵੇਗਾ। ਘੱਗਰ ਅਤੇ ਟਾਂਗਰੀ ਦਰਿਆ ਦੇ ਪਾਣੀ ਦਾ ਪੱਧਰ ਵਧਣ ਨਾਲ ਕਈ ਪਿੰਡ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
