ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਦੇ ਸਾਬਕਾ ਸਪਿਨਰ ਦਿਲੀਪ ਦੋਸ਼ੀ ਦਾ ਲੰਡਨ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਉਹ 77 ਸਾਲ ਦੇ ਸਨ। ਉਨ੍ਹਾਂ ਦੀ ਮੌਤ ਨਾਲ ਕ੍ਰਿਕਟ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਆਪਣੇ ਕ੍ਰਿਕਟ ਕਰੀਅਰ ਤੋਂ ਬਾਅਦ, ਦੋਸ਼ੀ ਇੱਕ ਸਫਲ ਹਿੰਦੀ ਕੁਮੈਂਟੇਟਰ ਵਜੋਂ ਵੀ ਬਹੁਤ ਮਸ਼ਹੂਰ ਸਨ।
ਰਿਪੋਰਟਾਂ ਅਨੁਸਾਰ, ਖੱਬੇ ਹੱਥ ਦੇ ਸਪਿਨਰ ਦੋਸ਼ੀ ਦੀ ਮੌਤ ਦਿਲ ਨਾਲ ਸਬੰਧਤ ਬਿਮਾਰੀਆਂ ਕਾਰਨ ਹੋਈ। ESPNcricinfo ਦੇ ਅਨੁਸਾਰ, ਦੋਸ਼ੀ ਪਿਛਲੇ ਕਈ ਸਾਲਾਂ ਤੋਂ ਲੰਡਨ ਵਿੱਚ ਰਹਿ ਰਹੇ ਸਨ। ਦਿਲੀਪ ਦੋਸ਼ੀ ਆਪਣੇ ਪਿੱਛੇ ਪਤਨੀ ਕਾਲਿੰਦੀ, ਪੁੱਤਰ ਨਯਨ ਅਤੇ ਧੀ ਵਿਸ਼ਾਖਾ ਛੱਡ ਗਏ ਹਨ। ਉਨਾਂ ਦਾ ਪੁੱਤਰ ਨਯਨ ਇੰਗਲੈਂਡ-ਸਰੀ ਅਤੇ ਮਹਾਰਾਸ਼ਟਰ ਦੇ ਸੌਰਾਸ਼ਟਰ ਲਈ ਕਾਉਂਟੀ ਕ੍ਰਿਕਟ ਖੇਡ ਚੁੱਕਾ ਹੈ। ਸਪਿਨਰ ਦਿਲੀਪ ਨੇ ਭਾਰਤ ਲਈ ਕੁੱਲ 33 ਟੈਸਟ ਮੈਚ ਖੇਡੇ ਅਤੇ 114 ਵਿਕਟਾਂ ਲਈਆਂ।ਦੋਸ਼ੀ ਨੇ 32 ਸਾਲ ਦੀ ਉਮਰ ਵਿੱਚ ਭਾਰਤ ਲਈ ਆਪਣਾ ਡੈਬਿਊ ਕੀਤਾ ਸੀ। ਉਨਾਂ ਨੇ 80 ਦੇ ਦਹਾਕੇ ਵਿੱਚ ਚੁੱਪਚਾਪ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਉਨ੍ਹਾਂ ਨੇ ‘ਸਪਿਨ ਪੰਚ’ ਨਾਮ ਦੀ ਆਪਣੀ ਆਤਮਕਥਾ ਵੀ ਲਿਖੀ । 1981 ਵਿੱਚ ਮੈਲਬੌਰਨ ਵਿੱਚ ਖੇਡੇ ਗਏ ਟੈਸਟ ਮੈਚ ਵਿੱਚ, ਦਿਲੀਪ ਨੇ ਭਾਰਤ ਨੂੰ ਜਿਤਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
