ਪੰਜਾਬ ‘ਚ ਮੌਸਮ ਦੀ ਬਦਲਾਅ: ਗਰਮੀ ਵਧੀ, ਮੀਂਹ ਦੀ ਸੰਭਾਵਨਾ ਘੱਟ

ਨੈਸ਼ਨਲ ਟਾਈਮਜ਼ ਬਿਊਰੋ :- ਪਿਛਲੇ ਕੁਝ ਦਿਨਾਂ ਵਿੱਚ ਮੀਂਹ ਅਤੇ ਠੰਢ ਦੇ ਬਾਅਦ ਹੁਣ ਪੰਜਾਬ ਵਿੱਚ ਮੌਸਮ ਬਦਲ ਰਿਹਾ ਹੈ। ਪੱਛਮੀ ਗੜਬੜੀ ਹੁਣ ਲੱਗਭਗ ਖਤਮ ਹੋ ਗਈ ਹੈ, ਜਿਸ ਕਰਕੇ ਤਾਪਮਾਨ ਚੜ੍ਹ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਕਿਸੇ ਵੀ ਹਿੱਸੇ ਵਿੱਚ ਮੀਂਹ ਨਹੀਂ ਪਿਆ, ਤੇ ਧੁੱਪ ਚਮਕਦੀ ਰਹੀ। ਇਸ ਨਾਲ ਪੰਜਾਬ ਦਾ ਤਾਪਮਾਨ 3.9 ਡਿਗਰੀ ਸੈਲਸੀਅਸ ਵਧ ਗਿਆ।

ਮੌਸਮ ਵਿਭਾਗ ਮੁਤਾਬਕ, ਅਗਲੇ 48 ਘੰਟਿਆਂ ਵਿੱਚ ਤਾਪਮਾਨ 2-3 ਡਿਗਰੀ ਹੋਰ ਵਧ ਸਕਦਾ ਹੈ। ਹੁਣੇ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ, ਜਿਸ ਕਰਕੇ ਗਰਮੀ ਹੌਲੀ-ਹੌਲੀ ਵਧੇਗੀ। 2024 ਵਿੱਚ ਪੰਜਾਬ ਵਿੱਚ ਆਮ ਨਾਲੋਂ ਘੱਟ ਮੀਂਹ ਪਿਆ ਹੈ, ਜੋ ਚਿੰਤਾ ਦੀ ਗੱਲ ਹੈ। ਮਾਰਚ ਦੇ ਪਹਿਲੇ 15 ਦਿਨਾਂ ਦੌਰਾਨ 46% ਘੱਟ ਬਾਰਿਸ਼ ਹੋਈ, ਜਦਕਿ ਫਰਵਰੀ ਵਿੱਚ ਵੀ 20% ਘੱਟ ਮੀਂਹ ਦਰਜ ਹੋਇਆ।

ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਤੇ ਮੋਹਾਲੀ ਵਰਗੇ ਸ਼ਹਿਰਾਂ ਵਿੱਚ ਅਸਮਾਨ ਸਾਫ਼ ਰਹੇਗਾ ਤੇ ਤਾਪਮਾਨ ਵਧੇਗਾ। ਹੁਣੇ ਲਈ ਪੰਜਾਬ ‘ਚ ਗਰਮੀ ਵਧਣ ਦੇ ਆਸਾਰ ਹਨ।

By Gurpreet Singh

Leave a Reply

Your email address will not be published. Required fields are marked *