ਚੇਸ, ਬੀ.ਸੀ.: ਜੰਗਲ ਦੀ ਆਗ ਕਾਰਨ ਨੇਸਕਨਲਿਥ ਫਸਟ ਨੇਸ਼ਨ ਨੇ ਇਵੈਕੁਏਸ਼ਨ ਆਰਡਰ ਜਾਰੀ ਕੀਤਾ

ਚੇਸ ਪਿੰਡ ਦੇ ਨੇੜਲੇ ਇਲਾਕੇ ਵਿੱਚ ਲੱਗੀ ਇਕ ਤੇਜ਼ੀ ਨਾਲ ਫੈਲ ਰਹੀ ਜੰਗਲਾਤੀ ਅੱਗ ਕਾਰਨ ਨੇਸਕਨਲਿਥ ਇੰਡਿਅਨ ਬੈਂਡ ਵੱਲੋਂ ਤਕਰੀਬਨ 40 ਘਰਾਂ ਲਈ ਇਵੈਕੁਏਸ਼ਨ ਆਰਡਰ ਜਾਰੀ ਕੀਤਾ ਗਿਆ ਹੈ।

ਇਹ ਅੱਗ ਸੋਮਵਾਰ ਨੂੰ ਲੱਭੀ ਗਈ ਸੀ ਤੇ ਹੁਣ ਤਕ ਇਸ ਨੇ 35 ਹੈਕਟੇਅਰ ਖੇਤਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਬੀ.ਸੀ. ਵਾਈਲਡਫਾਇਰ ਸਰਵਿਸ ਨੇ ਇਹ ਅੱਗ ਮਨੁੱਖੀ ਕਾਰਨ ਲੱਗੀ ਹੋਈ ਦੱਸਦੇ ਹੋਏ ਇਸ ਨੂੰ “ਬੇਕਾਬੂ” ਸ਼੍ਰੇਣੀ ਵਿੱਚ ਰੱਖਿਆ ਹੈ।

ਨੇਸਕਨਲਿਥ ਦੇ ਮੁਖੀ ਆਇਰਵਿਨ ਵਾਈ ਨੇ ਕਿਹਾ ਕਿ ਹਾਲਾਂਕਿ ਤੁਰੰਤ ਕੋਈ ਢਾਂਚਾ ਖਤਰੇ ਵਿੱਚ ਨਹੀਂ ਹੈ, ਪਰ ਉਮੀਦ ਹੈ ਕਿ ਹਵਾਈ ਤੇ ਜਮੀਨੀ ਅੱਗ-ਨਿਰੋਧਕ ਟੀਮਾਂ ਘੰਟਿਆਂ ਵਿੱਚ ਅੱਗ ਨੂੰ ਨਿਯੰਤਰਣ ਵਿੱਚ ਲੈ ਆਉਣਗੀਆਂ।

ਚੇਸ ਪਿੰਡ ਨੇ ਆਪਣਾ ਐਮਰਜੈਂਸੀ ਓਪਰੇਸ਼ਨ ਸੈਂਟਰ ਚਾਲੂ ਕਰ ਦਿੱਤਾ ਹੈ ਅਤੇ ਅਦਮਸ ਲੇਕ ਕਨਫਰੰਸ ਸੈਂਟਰ ਨੂੰ ਮੁੱਖ ਰੀਸੀਵਿੰਗ ਸੈਂਟਰ ਘੋਸ਼ਿਤ ਕੀਤਾ ਗਿਆ ਹੈ ਜਿੱਥੇ ਇਵੈਕੁਏਟ ਕੀਤੇ ਗਏ ਲੋਕਾਂ ਨੂੰ ਲਿਜਾਇਆ ਜਾ ਰਿਹਾ ਹੈ।

ਸੋਮਵਾਰ ਰਾਤ ਦੇ ਆਖਰੀ ਅੱਪਡੇਟ ਮੁਤਾਬਕ, ਅੱਗ ਦੱਖਣ ਅਤੇ ਪੂਰਬ ਵੱਲ ਵੱਧ ਰਹੀ ਹੈ, ਜਿਸ ਨਾਲ ਇਹ ਚੇਸ ਅਤੇ ਨੇਸਕਨਲਿਥ ਦੇ ਰਹਾਇਸ਼ੀ ਇਲਾਕਿਆਂ ਤੋਂ ਦੂਰ ਜਾ ਰਹੀ ਹੈ, ਪਰ ਫਾਇਰ ਕਰਿਊਜ਼ ਹਾਲੇ ਵੀ ਉੱਚ ਚੌਕਸੀ ‘ਤੇ ਹਨ।

ਹੈਲੀਕਾਪਟਰਾਂ ਅਤੇ ਜਮੀਨੀ ਟੀਮਾਂ ਵੱਲੋਂ ਰਾਤ ਭਰ ਰਾਹਤ ਕੰਮ ਜਾਰੀ ਰਿਹਾ। ਅਗਲੀ ਅੱਪਡੇਟ ਮੰਗਲਵਾਰ ਸਵੇਰੇ 10 ਵਜੇ ਤੱਕ ਦੀ ਉਮੀਦ ਹੈ।

ਨਿਵਾਸੀਆਂ ਨੂੰ ਅਧਿਕਾਰਤ ਚੈਨਲਾਂ ਰਾਹੀਂ ਅੱਪਡੇਟ ਲੈਣ ਅਤੇ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।

By Rajeev Sharma

Leave a Reply

Your email address will not be published. Required fields are marked *