ਨਕਸਲੀਆਂ ਵਿਰੁੱਧ ਕਾਰਵਾਈ ਨਾਲ ਬਸਤਰ ’ਚ ਡਰ ਦਾ ਮਾਹੌਲ ਹੋਇਆ ਖ਼ਤਮ : ਰਾਸ਼ਟਰਪਤੀ ਮੁਰਮੂ

ਜਗਦਲਪੁਰ – ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਹੈ ਕਿ ਨਕਸਲੀਆਂ ਵਿਰੁੱਧ ਸਰਕਾਰ ਦੀ ਫੈਸਲਾਕੁੰਨ ਕਾਰਵਾਈ ਨੇ ਬਸਤਰ ਖੇਤਰ ’ਚ ਡਰ ਤੇ ਬੇਭਰੋਸਗੀ ਦਾ ਮਾਹੌਲ ਖਤਮ ਕਰ ਦਿੱਤਾ ਹੈ। ਛੱਤੀਸਗੜ੍ਹ ’ਚ ਬਸਤਰ ਜ਼ਿਲ੍ਹੇ ਦੇ ਹੈਕੁਆਰਟਰ ਜਗਦਲਪੁਰ ’ਚ ਸ਼ਨੀਵਾਰ ਤਿੰਨ ਦਿਨਾਂ ਡਿਵੀਜ਼ਨਲ ਪੱਧਰੀ ਬਸਤਰ ਪਾਂਡੂਮ ਤਿਉਹਾਰ ਦਾ ਉਦਘਾਟਨ ਕਰਨ ਪਿੱਛੋਂ ਰਾਸ਼ਟਰਪਤੀ ਨੇ ਹਿੰਸਾ ਛੱਡ ਕੇ ਮੁੱਖ ਧਾਰਾ ’ਚ ਸ਼ਾਮਲ ਹੋਣ ਵਾਲਿਆਂ ਨੂੰ ਸੰਵਿਧਾਨ ਤੇ ਲੋਕਰਾਜ ’ਚ ਭਰੋਸਾ ਰੱਖਣ ਤੇ ਸ਼ਾਂਤੀ ਦੇ ਰਸਤੇ ਤੋਂ ਭਟਕਣ ਦੀ ਕੋਸ਼ਿਸ਼ ਕਰਨ ਵਾਲਿਆਂ ਤੋਂ ਗੁੰਮਰਾਹ ਨਾ ਹੋਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਬਸਤਰ ਦੀ ਕੁਦਰਤੀ ਸੁੰਦਰਤਾ ਤੇ ਅਮੀਰ ਸੱਭਿਆਚਾਰਕ ਰਵਾਇਤਾਂ ਨੇ ਹਮੇਸ਼ਾ ਲੋਕਾਂ ਨੂੰ ਖਿੱਚਿਆ ਹੈ, ਪਰ ਬਦਕਿਸਮਤੀ ਨਾਲ ਇਹ ਖੇਤਰ ਸਾਲਾਂ ਤੋਂ ਨਕਸਲਵਾਦ ਦੇ ਖ਼ਤਰੇ ਤੋਂ ਪੀੜਤ ਹੈ। ਨਕਸਲਵਾਦ ਨੇ ਨੌਜਵਾਨਾਂ, ਆਦਿਵਾਸੀਆਂ ਤੇ ਦਲਿਤਾਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ। ਮਾਓਵਾਦੀ ਸਰਗਰਮੀਆਂ ’ਚ ਸ਼ਾਮਲ ਲੋਕ ਹੁਣ ਹਿੰਸਾ ਛੱਡ ਰਹੇ ਹਨ ਜਿਸ ਨਾਲ ਖੇਤਰ ’ਚ ਸ਼ਾਂਤੀ ਵਾਪਸ ਆ ਰਹੀ ਹੈ।

By Rajeev Sharma

Leave a Reply

Your email address will not be published. Required fields are marked *