ਪੱਗ ਅਤੇ ਕਕਾਰ ਪਾ ਕੇ ਅੰਮ੍ਰਿਤਧਾਰੀ ਵਿਦਿਆਰਥੀ ਹੁਣ ਰਾਜਸਥਾਨ ‘ਚ ਪ੍ਰੀਖਿਆ ਦੇ ਸਕਣਗੇ: ਸਰਕਾਰ ਨੇ ਦਿੱਤੀ ਮਨਜ਼ੂਰੀ

ਜੈਪੁਰ: ਹਾਲ ਹੀ ‘ਚ ਜੈਪੁਰ ਵਿਖੇ ਇਕ ਅੰਮ੍ਰਿਤਧਾਰੀ ਵਿਦਿਆਰਥਣ ਨੂੰ ਪ੍ਰੀਖਿਆ ਸੈਂਟਰ ‘ਤੇ ਪੱਗ ਅਤੇ ਕਕਾਰਾਂ ਸਬੰਧੀ ਰੋਕਣ ਦੀ ਘਟਨਾ ਨੇ ਵੱਡਾ ਵਿਵਾਦ ਖੜਾ ਕਰ ਦਿੱਤਾ ਸੀ। ਇਸ ਮਾਮਲੇ ਨੂੰ ਲੈ ਕੇ ਸਿੱਖ ਸੰਗਠਨਾਂ ਵੱਲੋਂ ਪ੍ਰਦਰਸ਼ਨ ਅਤੇ ਰੋਸ ਵਿਆਕਤ ਕਰਨ ਮਗਰੋਂ ਹੁਣ ਰਾਜਸਥਾਨ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ।

ਸਰਕਾਰ ਨੇ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਹੈ ਕਿ ਅੰਮ੍ਰਿਤਧਾਰੀ ਵਿਦਿਆਰਥੀ ਹੁਣ ਪ੍ਰੀਖਿਆ ਦੌਰਾਨ ਪੱਗ, ਕਰਪਾਨ ਸਮੇਤ ਪੰਜ ਕਕਾਰ ਪਾ ਕੇ ਪੇਪਰ ਦੇ ਸਕਣਗੇ। ਇਹ ਫੈਸਲਾ ਧਾਰਮਿਕ ਆਜ਼ਾਦੀ ਅਤੇ ਸੰਵਿਧਾਨਕ ਹੱਕਾਂ ਦੀ ਰੱਖਿਆ ਕਰਦਿਆਂ ਲਿਆ ਗਿਆ ਹੈ।

ਰਾਜਸਥਾਨ ਸਰਕਾਰ ਦੇ ਪ੍ਰਧਾਨ ਸਚਿਵ ਨੇ ਕਿਹਾ ਕਿ ਕਿਸੇ ਵੀ ਵਿਦਿਆਰਥੀ ਨੂੰ ਆਪਣੀ ਧਾਰਮਿਕ ਪਹਚਾਣ ਕਾਰਨ ਅੱਗੇ ਪੜ੍ਹਾਈ ਜਾਂ ਪ੍ਰੀਖਿਆ ਤੋਂ ਰੋਕਣਾ ਗਲਤ ਹੈ ਅਤੇ ਅਜਿਹੀਆਂ ਘਟਨਾਵਾਂ ਦੀ ਦੁਹਰਾਈ ਨਹੀਂ ਹੋਣ ਦਿੱਤੀ ਜਾਵੇਗੀ।

ਇਸ ਫੈਸਲੇ ਦਾ ਸਿੱਖ ਸੰਗਠਨਾਂ ਵੱਲੋਂ ਸਵਾਗਤ ਕੀਤਾ ਗਿਆ ਹੈ ਅਤੇ ਕਿਹਾ ਗਿਆ ਕਿ ਇਹ ਨਾ ਸਿਰਫ ਧਾਰਮਿਕ ਆਜ਼ਾਦੀ ਦੀ ਜਿੱਤ ਹੈ, ਸਗੋਂ ਸੰਵਿਧਾਨਕ ਹੱਕਾਂ ਦੀ ਵੀ ਰਾਖੀ ਹੈ।

By Gurpreet Singh

Leave a Reply

Your email address will not be published. Required fields are marked *