ਪੈਨਸ਼ਨ ਕਢਵਾਉਣ ਗਈ ਮਹਿਲਾ ਨਾਲ ਜਬਰ-ਜ਼ਿਨਾਹ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

ਗੁਰਪ੍ਰੀਤ ਸਿੰਘ :- ਇਕ ਮਹਿਲਾ ਨੇ ਦੁਕਾਨਦਾਰ ਵੱਲੋਂ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਅਤੇ ਬਲੈਕਮੇਲਿੰਗ ਕਾਰਨ ਘਰ ਟੁੱਟਣ ਦੀ ਗਾਥਾ ਮਹਿਲਾ ਕਮਿਸ਼ਨ ਚੇਅਰਪਰਸਨ ਨੂੰ ਸੁਣਾਈ ਗਈ, ਜਿਸ ਤੋਂ ਬਾਅਦ ਪੁਲਸ ਨੇ ਡੂੰਘਾਈ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਮਹਿਲਾ ਵੱਲੋਂ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋ ਕੇ ਦੁਕਾਨਦਾਰ ਵੱਲੋਂ ਜਬਰ-ਜ਼ਿਨਾਹ ਕਰਨ  ਅਤੇ ਪੁਲਸ ਵੱਲੋਂ ਸੁਣਵਾਈ ਨਾ ਕਰਨ ਦੇ ਲਗਾਏ ਜਾ ਰਹੇ ਗੰਭੀਰ ਦੋਸ਼ਾਂ ਦੀ ਇਕ ਵੀਡਿਓ ਸ਼ੋਸ਼ਲ ਮੀਡੀਆ ਉਪਰ ਵਾਇਰਲ ਹੋਣ ਦੇ ਬਾਅਦ ਪੁਲਸ ਹੋਰ ਵੀ ਮੁਸਤੈਦ ਹੋ ਗਈ ਹੈ। 

ਵੀਡਿਓ ’ਚ ਪੀੜਤ ਮਹਿਲਾ ਦੋਸ਼ ਲਗਾਉਂਦੇ ਹੋਏ ਦੱਸ ਰਹੀ ਹੈ ਕਿ ਉਹ ਸ਼ਾਦੀਸ਼ੁਦਾ ਹੈ ਤੇ ਉਸ ਦੇ ਬੱਚੇ ਵੀ ਹਨ। ਉਹ ਆਪਣਾ ਮੋਬਾਇਲ ਫੋਨ ਰੀਚਾਰਜ਼ ਕਰਵਾਉਣ ਅਤੇ ਆਪਣੀ ਮਾਤਾ ਦੀ ਪੈਨਸ਼ਨ ਕਢਵਾਉਣ ਲਈ ਢੰਡਾਰੀ ਕਲਾਂ ਸਥਿਤ ਇਕ ਮੋਬਾਇਲ ਸ਼ਾਪ ਦੁਕਾਨਦਾਰ ਕੋਲ ਜਾਂਦੀ ਸੀ। ਜਿੱਥੇ ਦੁਕਾਨਦਾਰ ਨੇ ਉਸ ਨਾਲ ਕਥਿਤ ਤੌਰ ’ਤੇ ਜ਼ਬਰਦਸਤੀ ਕਰਦੇ ਹੋਏ ਸਰੀਰਕ ਸਬੰਧ ਬਣਾਏ। ਜਿਸ ਕਾਰਨ ਉਸ ਦਾ ਘਰ ਟੁੱਟ ਗਿਆ ਅਤੇ ਉਸ ਦਾ ਪਤੀ ਉਸ ਨਾਲੋਂ ਵੱਖ ਰਹਿਣ ਲੱਗਾ। ਪੀੜਤਾ ਦੋਸ਼ ਲਗਾ ਰਹੀ ਹੈ ਕਿ ਪੁਲਸ ਵੀ ਸਮਝੌਤੇ ਦਾ ਦਬਾਅ ਬਣਾ ਰਹੀ ਹੈ। 

ਇਸ ’ਤੇ ਮਹਿਲਾ ਕਮਿਸ਼ਨ ਚੇਅਰਪਰਸਨ ਲਾਲੀ ਰਾਜ ਗਿੱਲ ਨੇ ਸਖ਼ਤੀ ਵਿਖਾਉਂਦੇ ਹੋਏ ਕਿਹਾ ਕਿ ਕੋਈ ਸਮਝੌਤਾ ਨਹੀਂ ਹੋਵੇਗਾ ਅਤੇ ਪੁਲਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਦੁਕਾਨਦਾਰ ਦੇ ਖਿਲਾਫ ਬਣਦੀ ਕਾਰਵਾਈ ਕਰਕੇ ਕਮਿਸ਼ਨ ਨੂੰ ਜਾਣਕਾਰੀ ਦੇਵੇਗੀ। ਉੱਧਰ ਜਦੋਂ ਇਸ ਸਬੰਧ ’ਚ ਚੌਂਕੀ ਕੰਗਣਵਾਲ ਇੰਚਾਰਜ਼ ਦਵਿੰਦਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਵਾਲੀ ਸ਼ਿਕਾਇਤ ਦੀ ਜਾਂਚ ਉਚੱ ਅਧਿਕਾਰੀਆਂ ਵਲੋਂ ਕਰਨ ਦੇ ਬਾਅਦ ਕਲੋਜ਼ਰ ਰਿਪੋਰਟ ਪੇਸ਼ ਕਰ ਦਿੱਤੀ ਗਈ ਸੀ। ਪਰ ਹੁਣ ਨਵੀਂ ਸ਼ਿਕਾਇਤ ਦੀ ਜਾਂਚ ਕਰਨ ਦੇ ਬਾਅਦ ਤੱਥਾਂ ਦੇ ਅਧਾਰ ’ਤੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

By Gurpreet Singh

Leave a Reply

Your email address will not be published. Required fields are marked *