ਨੈਸ਼ਨਲ ਟਾਈਮਜ਼ ਬਿਊਰੋ :- ਚੰਡੀਗੜ੍ਹ ਨੰਗਲ ਉਨਾ ਮਾਰਗ ਉੱਪਰ ਕੀਰਤਪੁਰ ਸਾਹਿਬ ਦੇ ਨਜ਼ਦੀਕ ਨੱਕੀਆਂ ਟੋਲ ਪਲਾਜ਼ਾ ਨੂੰ ਬੀਤੇ ਦਿਨੀਂ ਢਾਹ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਟੋਲ ਪਲਾਜ਼ਾ ਦੀ ਮਿਆਦ ਖ਼ਤਮ ਹੋ ਗਈ ਸੀ ਅਤੇ ਇਹ ਪਿਛਲੇ 2 ਸਾਲ ਤੋਂ ਬੰਦ ਪਿਆ ਸੀ। ਨੱਕੀਆਂ ਟੋਲ ਪਲਾਜ਼ਾ ਸਾਲ 2007 ਵਿੱਚ ਲਗਾਇਆ ਗਿਆ ਸੀ ਅਤੇ ਸਾਲ 2023 ਵਿੱਚ ਇਸਦੀ ਮਿਆਦ ਖਤਮ ਹੋ ਗਈ ਸੀ। 1 ਅਪ੍ਰੈਲ 2023 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਨੂੰ ਪੂਰਨ ਤੌਰ ‘ਤੇ ਬੰਦ ਕਰਵਾਇਆ ਗਿਆ ਸੀ, ਪਰ 2 ਸਾਲ ਤੋਂ ਬੰਦ ਹੋਣ ਦੇ ਬਾਵਜੂਦ ਵੀ ਇਸ ਦਾ ਢਾਂਚਾ ਉਸੇ ਤਰ੍ਹਾਂ ਖੜ੍ਹਾ ਸੀ। ਜੋ ਕਿ ਕਈ ਵਾਰ ਹਾਦਸਿਆਂ ਦਾ ਕਾਰਨ ਬਣਦਾ ਸੀ। ਜਿਸ ਕਾਰਨ ਇਸ ਨੂੰ ਢਾਇਆ ਗਿਆ ਹੈ।
ਨੱਕੀਆਂ ਟੋਲ ਪਲਾਜ਼ੇ ਤੇ ਚੱਲਿਆ ਪੀਲਾ ਪੰਜਾ,ਜਾਣੋ ਕੀ ਹੈ ਕਾਰਨ?
