ਲੈਂਡਿੰਗ ਦੇ ਸਮੇਂ ਨੌਜਵਾਨ ਵਲੋਂ ਜਹਾਜ਼ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼, ਯਾਤਰੀਆਂ ਦੇ ਸੁੱਕੇ ਸਾਹ

ਗੁਰਪ੍ਰੀਤ ਸਿੰਘ :- ਲਾਲ ਬਹਾਦਰ ਸ਼ਾਸਤਰੀ ਕੌਮਾਂਤਰੀ ਹਵਾਈ ਅੱਡੇ ’ਤੇ ਸ਼ਨੀਵਾਰ ਰਾਤ ਨੂੰ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਬੈਂਗਲੁਰੂ ਤੋਂ ਆ ਰਹੇ ਇੰਡੀਗੋ ਜਹਾਜ਼ ’ਚ ਇਕ ਨੌਜਵਾਨ ਨੇ ਲੈਂਡਿੰਗ ਦੌਰਾਨ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੌਰਾਨ ਕਰੂ ਮੈਂਬਰਾਂ ਨੇ ਤੁਰੰਤ ਉਸ ਨੂੰ ਰੋਕ ਲਿਆ ਅਤੇ ਪਾਇਲਟ ਨੇ ਘਟਨਾ ਦੀ ਜਾਣਕਾਰੀ ਏਅਰ ਟ੍ਰੈਫਿਕ ਕੰਟਰੋਲ (ਏ. ਟੀ. ਸੀ.) ਨੂੰ ਦਿੱਤੀ। ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ. ਆਈ. ਐੱਸ. ਐੱਫ.) ਨੇ ਨੌਜਵਾਨ ਤੋਂ ਪੁੱਛਗਿੱਛ ਤੋਂ ਬਾਅਦ ਉਸ ਨੂੰ ਫੂਲਪੁਰ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਨਾਲ ਜਹਾਜ਼ ਵਿਚ ਸਵਾਰ ਯਾਤਰੀਆਂ ਦੇ ਸਾਹ ਸੁੱਕ ਗਏ।

ਜਾਣਕਾਰੀ ਮੁਤਾਬਕ ਜਹਾਜ਼ ਦਾ ਦਰਵਾਜ਼ਾ ਖੋਲ੍ਹਣ ਵਾਲਾ ਮੁਲਜ਼ਮ ਮੁਹੰਮਦ ਅਦਨਾਨ ਮਊ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇੰਡੀਗੋ ਦੀ ਫਲਾਈਟ 6ਈ-185 ਬੈਂਗਲੁਰੂ ਤੋਂ ਰਾਤ 8 ਵਜੇ ਉਡਾਣ ਭਰ ਚੁੱਕੀ ਸੀ। ਪੁਲਸ ਅਨੁਸਾਰ, ਅਦਨਾਨ ਨੇ ਸਫ਼ਰ ਸ਼ੁਰੂ ਹੁੰਦਿਆਂ ਹੀ ਇਕ ਵਾਰ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਕਰੂ ਮੈਂਬਰਾਂ ਨੇ ਸਮਝਾ-ਬੁਝਾ ਕੇ ਰੋਕਿਆ। ਜਹਾਜ਼ ਦੇ ਵਾਰਾਣਸੀ ਪਹੁੰਚਣ ਅਤੇ ਲੈਂਡਿੰਗ ਦੇ ਸਮੇਂ ਉਸ ਨੇ ਫਿਰ ਤੋਂ ਸੀਟ ਛੱਡ ਕੇ ਗੇਟ ਦੇ ਕੋਲ ਜਾਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਕਰੂ ਮੈਂਬਰਾਂ ਨੇ ਦੁਬਾਰਾ ਰੋਕਿਆ। ਫੂਲਪੁਰ ਥਾਣਾ ਮੁਖੀ ਅਤੁਲ ਕੁਮਾਰ ਸਿੰਘ ਨੇ ਦੱਸਿਆ ਕਿ ਅਦਨਾਨ ਪਹਿਲੀ ਵਾਰ ਹਵਾਈ ਯਾਤਰਾ ਕਰ ਰਿਹਾ ਸੀ ਅਤੇ ਘਬਰਾਹਟ ਕਾਰਨ ਇਹ ਘਟਨਾ ਹੋਈ। ਇੰਡੀਗੋ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਕੱਦਮਾ ਦਰਜ ਕਰ ਕੇ ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ 

By Gurpreet Singh

Leave a Reply

Your email address will not be published. Required fields are marked *