ਯੁਵਰਾਜ ਸਿੰਘ ਨੇ ਬਾਜ਼ਾਰ ‘ਚ ਲਾਂਚ ਕੀਤਾ ਨਵਾਂ ਸ਼ਰਾਬ ਬ੍ਰਾਂਡ ‘Fino Tequila’ , ਜਾਣੋ ਕੀਮਤ

 ਭਾਰਤੀ ਕ੍ਰਿਕਟ ਦੇ ਦਿੱਗਜ ਆਲਰਾਊਂਡਰ ਯੁਵਰਾਜ ਸਿੰਘ ਨੇ ਹੁਣ ਕਾਰੋਬਾਰ ਦੀ ਦੁਨੀਆ ‘ਚ ਐਂਟਰੀ ਕਰ ਲਈ ਹੈ। ਉਨ੍ਹਾਂ ਨੇ ਪ੍ਰੀਮੀਅਮ ਅਲਕੋਹਲ ਬ੍ਰਾਂਡ ‘ਫਿਨੋ ਟਕੀਲਾ’ ਲਾਂਚ ਕੀਤਾ ਹੈ। ਯੁਵਰਾਜ ਕ੍ਰਿਕਟ ਤੋਂ ਬਾਅਦ ਹੁਣ ਸਪਿਰਿਟ ਬਾਜ਼ਾਰ ‘ਚ ਆਪਣੀ ਪਛਾਣ ਬਣਾਉਣ ਦੀ ਤਿਆਰੀ ਕਰ ਰਹੇ ਹਨ।

ਸਪਿਰਿਟ ਇੰਡਸਟਰੀ ‘ਚ ਯੁਵਰਾਜ ਦੀ ਨਵੀਂ ਪਾਰੀ

ਯੁਵਰਾਜ ਸਿੰਘ ਨੇ ‘ਫਿਨੋ ਟਕੀਲਾ’ ਨੂੰ ਲਗਜ਼ਰੀ ਅਤੇ ਪ੍ਰੀਮੀਅਮ ਬ੍ਰਾਂਡ ਵਜੋਂ ਪੇਸ਼ ਕੀਤਾ ਹੈ। ਇਹ ਇੱਕ ਪ੍ਰੀਮੀਅਮ ਟਕੀਲਾ ਹੈ ਜੋ ਮੈਕਸੀਕਨ ਏਗਾਵੇ ਪਲਾਂਟ ਤੋਂ ਤਿਆਰ ਕੀਤੀ ਜਾਂਦੀ ਹੈ। ਕ੍ਰਿਕਟ ਦੇ ਮੈਦਾਨ ‘ਤੇ ਆਪਣੀ ਹਮਲਾਵਰ ਖੇਡ ਲਈ ਮਸ਼ਹੂਰ ਯੁਵਰਾਜ ਹੁਣ ਕਾਰੋਬਾਰੀ ਜਗਤ ‘ਚ ਵੀ ਹਮਲਾਵਰ ਰਣਨੀਤੀ ਅਪਣਾਉਣ ਦੇ ਮੂਡ ‘ਚ ਹਨ।

ਬੋਤਲ ਦੀ ਕੀਮਤ

ਉਸ ਦੀ ਨਵੀਂ ਸ਼ਰਾਬ ਦੀ 750 ਮਿਲੀਲੀਟਰ ਦੀ ਬੋਤਲ ਦੀ ਕੀਮਤ ਅਮਰੀਕਾ ਵਿਚ 44 ਡਾਲਰ ਰੱਖੀ ਗਈ ਹੈ। ਜੇਕਰ ਇਸ ਨੂੰ ਭਾਰਤੀ ਕਰੰਸੀ ‘ਚ ਦੇਖਿਆ ਜਾਵੇ ਤਾਂ ਇਸ ਦੀ ਕੀਮਤ 3800 ਰੁਪਏ ਦੇ ਕਰੀਬ ਹੈ। ਯੁਵਰਾਜ ਸਿੰਘ ਪਹਿਲਾਂ ਹੀ ਕਈ ਸਟਾਰਟਅੱਪਸ ਅਤੇ ਕਾਰੋਬਾਰੀ ਉੱਦਮਾਂ ਵਿੱਚ ਨਿਵੇਸ਼ ਕਰ ਚੁੱਕੇ ਹਨ ਅਤੇ ਇਹ ਤਾਜ਼ਾ ਕਦਮ ਉਸ ਦੇ ਕਾਰੋਬਾਰੀ ਸਫ਼ਰ ਦਾ ਇੱਕ ਹੋਰ ਵੱਡਾ ਹਿੱਸਾ ਹੈ।

ਯੁਵਰਾਜ ਦੀ ਵਪਾਰ ਜਗਤ ਵਿੱਚ ਵੱਧਦੀ ਦਿਲਚਸਪੀ

ਯੁਵਰਾਜ ਪਹਿਲਾਂ ਹੀ ਕਈ ਸਟਾਰਟਅੱਪਸ ਅਤੇ ਬ੍ਰਾਂਡਾਂ ਵਿੱਚ ਨਿਵੇਸ਼ ਕਰ ਚੁੱਕੇ ਹਨ। ‘ਯੂ ਕੈਨ’ ਫਾਊਂਡੇਸ਼ਨ ਰਾਹੀਂ ਕੈਂਸਰ ਪੀੜਤਾਂ ਦੀ ਮਦਦ ਕਰਨ ਦੇ ਨਾਲ-ਨਾਲ ਉਸ ਨੇ ਸਿਹਤ ਅਤੇ ਤੰਦਰੁਸਤੀ ਨਾਲ ਜੁੜੇ ਕਈ ਕਾਰੋਬਾਰਾਂ ਵਿਚ ਵੀ ਆਪਣੀ ਸ਼ਮੂਲੀਅਤ ਦਿਖਾਈ ਹੈ।

ਕ੍ਰਿਕਟ ਤੋਂ ਕਾਰੋਬਾਰ ਤੱਕ ਦਾ ਸਫ਼ਰ

ਯੁਵਰਾਜ ਸਿੰਘ ਨੇ ਟੀ-20 ਵਿਸ਼ਵ ਕੱਪ 2007 ਅਤੇ ਵਨਡੇ ਵਿਸ਼ਵ ਕੱਪ 2011 ਵਿੱਚ ਭਾਰਤੀ ਕ੍ਰਿਕਟ ਟੀਮ ਲਈ ਅਹਿਮ ਭੂਮਿਕਾ ਨਿਭਾਈ ਹੈ। ਹੁਣ ਉਹ ਕਾਰੋਬਾਰੀ ਦੁਨੀਆ ‘ਚ ਵੀ ਆਪਣੀ ਵੱਖਰੀ ਪਛਾਣ ਬਣਾਉਣ ਲਈ ਤਿਆਰ ਹੈ। ‘ਫਿਨੋ ਟਕੀਲਾ’ ਦੇ ਜ਼ਰੀਏ ਉਹ ਪ੍ਰੀਮੀਅਮ ਸਪਿਰਿਟ ਬਾਜ਼ਾਰ ‘ਚ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਕੀ ਕਹਿੰਦੇ ਹਨ ਯੁਵਰਾਜ?

ਯੁਵਰਾਜ ਸਿੰਘ ਨੇ ਆਪਣੇ ਨਵੇਂ ਉੱਦਮ ਬਾਰੇ ਕਿਹਾ, “ਜਿਵੇਂ ਕਿ ਕ੍ਰਿਕੇਟ ਦੇ ਮੈਦਾਨ ਵਿੱਚ, ਮੈਂ ਕਾਰੋਬਾਰ ਵਿੱਚ ਵੀ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ। ‘ਫਿਨੋ ਟਕੀਲਾ’ ਮੇਰੇ ਲਈ ਸਿਰਫ਼ ਇੱਕ ਬ੍ਰਾਂਡ ਨਹੀਂ ਹੈ, ਸਗੋਂ ਇੱਕ ਪ੍ਰੀਮੀਅਮ ਅਨੁਭਵ ਦੇਣ ਦੀ ਕੋਸ਼ਿਸ਼ ਹੈ।”

ਯੁਵਰਾਜ ਦੇ ਇਸ ਨਵੇਂ ਕਾਰੋਬਾਰੀ ਉੱਦਮ ‘ਤੇ ਕ੍ਰਿਕਟ ਪ੍ਰਸ਼ੰਸਕਾਂ ਅਤੇ ਕਾਰੋਬਾਰੀ ਉਦਯੋਗ ਦੀ ਨਜ਼ਰ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਮੈਦਾਨ ‘ਤੇ ਛੱਕੇ ਮਾਰਨ ਵਾਲੇ ਯੁਵਰਾਜ ਬਿਜ਼ਨੈੱਸ ‘ਚ ਵੀ ਕਿਵੇਂ ਵੱਡੀ ਹਿੱਟ ਸਾਬਤ ਹੁੰਦੇ ਹਨ!

By nishuthapar1

Leave a Reply

Your email address will not be published. Required fields are marked *