ਜ਼ੀਰਕਪੁਰ ਪੁਲਿਸ ਵੱਲੋਂ 7 ਵਿਅਕਤੀਆਂ ਗ੍ਰਿਫ਼ਤਾਰ, ਚੋਰੀ ਅਤੇ ਨਸ਼ਾ ਤਸਕਰੀ ‘ਤੇ ਵੱਡੀ ਕਾਰਵਾਈ

ਮਾਮਲੇ ਸੰਬਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਬ ਡਵੀਜਨ ਜ਼ੀਰਕਪੁਰ ਅਤੇ ਐਸਐਚਓ ਜ਼ੀਰਕਪੁਰ

ਜ਼ੀਰਕਪੁਰ, 26 ਫਰਵਰੀ (ਗੁਰਪ੍ਰੀਤ ਸਿੰਘ) – ਜ਼ੀਰਕਪੁਰ ਅਤੇ ਢਕੋਲੀ ਪੁਲਿਸ ਨੇ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਗ੍ਰਿਫ਼ਤਾਰੀਆਂ ਕਾਰ ਅਤੇ ਮੋਟਰਸਾਈਕਲ ਚੋਰੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਗੰਭੀਰ ਮਾਮਲਿਆਂ ਵਿੱਚ ਹੋਈ ਹਨ।

ਡੀਐਸਪੀ ਸਬ ਡਿਵੀਜ਼ਨ ਜ਼ੀਰਕਪੁਰ ਜਸਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਵੱਲੋਂ ਪੂਰੀ ਜਾਂਚ ਅਤੇ ਖੁਫੀਆ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਸ਼ੱਕੀਆਂ ਦੀ ਪਛਾਣ ਇਲਾਕੇ ਵਿੱਚ ਕਾਰਾਂ ਚੋਰੀਆਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਇੱਕ ਗਿਰੋਹ ਦੇ ਮੈਂਬਰਾਂ ਵਜੋਂ ਹੋਈ ਹੈ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਤੋਂ ਚੋਰੀ ਕੀਤੇ ਵਾਹਨ ਅਤੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਸਮਾਜ ਵਿਰੋਧੀ ਮਾੜੇ ਅਨਸਰਾ ਅਤੇ ਨਸ਼ੇ ਵਿਰੁੱਧ ਖਿਲਾਫ ਚਲਾਈ ਵਿਸ਼ੇਸ ਮੁਹਿੰਮ ਤਹਿਤ ਮਾਨਯੋਗ ਐਸਐਸਪੀ ਐਸ.ਏ.ਐਸ ਨਗਰ ਦੀਪਕ ਪਾਰਿਕ, ਐਸਪੀ (ਦਿਹਾਤੀ) ਸ਼੍ਰੀ ਮਨਪ੍ਰੀਤ ਸਿੰਘ ਅਮੀਤ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਐਸਐਚਓ ਜ਼ੀਰਕਪੁਰ ਜਸਕੰਵਲ ਸਿੰਘ ਸੇਖੋਂ ਦੀ ਅਗਵਾਈ ਹੇਠ ਜੀਰਕਪੁਰ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋ ਮੁਕੰਦਮਾ ਨੰ. 75, ਮਿਤੀ 10 ਫਰਵਰੀ 2023 ਅ/ਧ 303(2) ਬੀਐਨਐਸ, ਥਾਣਾ ਜੀਰਕਪੁਰ, ਜਿਲ੍ਹਾ ਐਸ.ਏ.ਐਸ. ਨਗਰ ਵਿੱਚ ਦੋਸ਼ੀ ਅਭਿਸ਼ੇਕ ਯਾਦਵ ਉਰਫ ਮੋਹਨ ਪੁੱਤਰ ਪੂਰਨ ਮੇਲ, ਵਾਸੀ ਮਹੇਸ਼ਵਾਸ ਥਾਣਾ ਕਾਲਵਾੜ ਜਿਲ੍ਹਾ ਜੈਪੁਰ, ਰਾਜਸਥਾਨ ਅਤੇ ਨਰਿੰਦਰ ਉਰਫ ਨਰੇਸ਼ ਪੁੱਤਰ ਨਰਾਇਣ, ਵਾਸੀ ਖੇੜੀ ਕੀ ਥਾਣਾ ਖੇੜਾ, ਜਿਲ੍ਹਾ ਬਿਊਵਾਰ, ਰਾਜਸਥਾਨ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋ ਮਿਤੀ 9-10 ਫਰਵਰੀ 2025 ਦੀ ਦਰਮਿਆਨੀ ਰਾਤ ਨੂੰ ਆਈ-ਬਲਾਕ, ਐਰੋਇਸਟੀ ਤੇ ਚੋਰੀ ਕੀਤੀ ਗਈ ਕਾਰ ਮਾਰਕਾ ਟਾਟਾ ਹੈਰੀਅਰ ਬ੍ਰਾਮਦ ਕਰਵਾਈ ਗਈ ਹੈ।

ਮੁਕੱਦਮਾ ਦੇ ਤੀਸਰੇ ਦੋਸ਼ੀ ਮਨੀਸ਼ ਸੋਲੰਕੀ ਪੁੱਤਰ ਓਮ ਪ੍ਰਕਾਸ਼, ਵਾਸੀ ਬ੍ਰਾਹਮਣਾ, ਵਾਲੀ ਗਲੀ, ਉਮੇਦ ਚੌਕ, ਥਾਣਾ ਸਦਰ ਕੋਤਵਾਲੀ, ਜੋਧਪੁਰ, ਰਾਜਸਥਾਨ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਜਿਸ ਦੀ ਗ੍ਰਿਫਤਾਰੀ ਲਈ ਠੇਸ ਉਪਰਾਲੇ ਕੀਤੇ ਜਾ ਰਹੇ। ਜਿਸ ਨੂੰ ਜਲਦ ਤੋ ਜਲਦ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ। ਇਸੇ ਤਰ੍ਹਾਂ ਮੁਕੱਦਮਾ ਨੰ: 92, ਮਿਤੀ 25.02.2025 ਆ/ਧ 303 (2),3(5), 317(2) ਬੀਐਸਐਸ, ਥਾਣਾ ਜਿਲ੍ਹਾ ਐਸ.ਏ.ਐਸ. ਨਗਰ ਵਿੱਚ ਦੋਸ਼ੀ ਅਮਨ ਪੁੱਤਰ ਮੇਵਾ ਰਾਮ, ਵਾਸੀ ਪਿੰਡ ਬੱਸੀ ਸੇਖਾ, ਥਾਣਾ ਬਨੂੜ, ਜਿਲ੍ਹਾ ਪਟਿਆਲਾ, ਨਰਿੰਦਰ ਪੁੱਤਰ ਜਗਦੀਸ਼ ਸਿੰਘ, ਵਾਸੀ ਪਿੰਡ ਕਰਾਲਾ, ਥਾਣਾ ਬਨੂੜ, ਜਿਲ੍ਹਾ ਪਟਿਆਲਾ, ਇਰਫਾਨ ਪੁੱਤਰ ਜਮੀਲ, ਵਾਸੀ ਪਿੰਡ ਬਰੋਲੀ, ਥਾਣਾ ਡੇਰਾਬੱਸੀ, ਜਿਲ੍ਹਾ ਐਸ.ਏ.ਐਸ ਨਗਰ ਅਤੇ ਜੋਗਿੰਦਰ ਉਰਫ ਸੋਨੂੰ ਪੁੱਤਰ ਸੁੱਚਾ ਸਿੰਘ, ਵਾਸੀ ਪਿੰਡ ਭਬਾਤ, ਥਾਣਾ ਜੀਰਕਪੁਰ, ਜਿਲ੍ਹਾ ਐਸ.ਏ.ਐਸ ਨੂੰ ਗ੍ਰਿਫਤਾਰ ਕਰਕੇ ਦੋਸ਼ੀਆ ਪਾਸੋ ਇਕ ਚੋਰੀਸ਼ੁਦਾ ਮੋਟਰ ਸਾਈਕਲ ਮਾਰਕਾ ਸਪਲੈਂਡਰ ਬ੍ਰਾਮਦ ਕਰਵਾਇਆ ਗਿਆ ਹੈ।

ਇਸੇ ਮੁਹਿੰਮ ਤਹਿਤ ਐਸਐਚਓ ਢਕੋਲੀ ਡੀਐਸਪੀ ਪ੍ਰੀਤਕੰਵਰ ਸਿੰਘ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋ ਨਸ਼ਾ ਤਸਕਰਾ ਖਿਲਾਫ ਕਰਵਾਈ ਕਰਦੇ ਹੋਏ ਮੁਕੰਦਮਾ ਨੰ.20, ਮਿਤੀ 25 ਫਰਵਰੀ 2025 ਅ/ਧ 21-61-85 ਐਨ.ਡੀ.ਪੀ.ਐੱਸ ਐਕਟ, ਥਾਣਾ ਢਕੋਲੀ ਵਿੱਚ ਦੋਸ਼ੀ ਦੀਪਕ ਸ਼ਰਮਾ ਪੁੱਤਰ ਲਖਪਤ ਰਾਏ, ਵਾਸੀ ਮਕਾਨ ਨੰਬਰ 5-ਸੀ, ਸੂਰਿਆ ਹੋਮ, ਪੀਰ ਮੁੱਛਲਾ, ਥਾਣਾ ਢਕੌਲੀ, ਜਿਲ੍ਹਾ ਐਸ.ਏ.ਐਸ ਨਗਰ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਪਾਸੋ ਇਕ ਕਾਰ ਮਾਰਕਾ ਮਾਰੂਤੀ ਪਰੇਸੋ ਬ੍ਰਾਮਦ ਕੀਤੀ ਗਈ। ਜਿਸ ਵਿੱਚੋ ਕੁੱਲ 6.01 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ।ਜੋ ਗ੍ਰਿਫਤਾਰ ਕੀਤੇ ਗਏ ਦੋਸ਼ੀਆਨ ਪਾਸੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀਆ ਪਾਸੇ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

By Gurpreet Singh

Leave a Reply

Your email address will not be published. Required fields are marked *