ਬਦਲ ਗਿਆ Zomato ਦਾ ਨਾਂ! ਜਾਣੋਂ ਬੋਰਡ ਨੇ ਕੀ ਰੱਖਿਆ ਨਵਾਂ ਨਾਮ

ਨਵੀਂ ਦਿੱਲੀ : ਆਨਲਾਈਨ ਆਰਡਰ ਲੈ ਕੇ ਭੋਜਨ ਅਤੇ ਕਰਿਆਨੇ ਦੀਆਂ ਚੀਜ਼ਾਂ ਡਿਲੀਵਰ ਕਰਨ ਵਾਲੀ ਕੰਪਨੀ Zomato ਨੇ ਆਪਣਾ ਨਾਮ ਬਦਲ ਕੇ Eternal Ltd ਰੱਖ ਲਿਆ ਹੈ। ਕੰਪਨੀ ਦੇ ਡਾਇਰੈਕਟਰ ਬੋਰਡ ਨੇ ਵੀਰਵਾਰ ਨੂੰ ਇਸਨੂੰ ਮਨਜ਼ੂਰੀ ਦੇ ਦਿੱਤੀ। ਸਟਾਕ ਮਾਰਕੀਟ ਨੂੰ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਇਸਦੇ ਲਈ ਕੰਪਨੀ ਦੇ ਸ਼ੇਅਰਧਾਰਕਾਂ, ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਅਤੇ ਹੋਰ ਕਾਨੂੰਨੀ ਅਧਿਕਾਰੀਆਂ ਦੀ ਪ੍ਰਵਾਨਗੀ ਲੈਣੀ ਪਵੇਗੀ। ਹਾਲਾਂਕਿ, ਕੰਪਨੀ ਦੇ ਫੂਡ ਡਿਲੀਵਰੀ ਕਾਰੋਬਾਰ ਦਾ ਬ੍ਰਾਂਡ ਨਾਮ ਅਤੇ ਐਪ ਦਾ ਨਾਮ ‘ਜ਼ੋਮੈਟੋ’ ਹੀ ਰਹੇਗਾ।

ਸੀਈਓ ਦੀਪਿੰਦਰ ਗੋਇਲ ਦਾ ਬਿਆਨ
ਸ਼ੇਅਰਧਾਰਕਾਂ ਨੂੰ ਲਿਖੇ ਇੱਕ ਪੱਤਰ ਵਿੱਚ, ਜ਼ੋਮੈਟੋ ਦੇ ਸੰਸਥਾਪਕ ਅਤੇ ਸੀਈਓ ਦੀਪਿੰਦਰ ਗੋਇਲ ਨੇ ਕਿਹਾ ਕਿ ਸਾਡੇ ਬੋਰਡ ਨੇ ਅੱਜ ਇਸ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਮੈਂ ਆਪਣੇ ਸ਼ੇਅਰਧਾਰਕਾਂ ਨੂੰ ਵੀ ਇਸ ਬਦਲਾਅ ਦਾ ਸਮਰਥਨ ਕਰਨ ਦੀ ਅਪੀਲ ਕਰਦਾ ਹਾਂ। ਜੇਕਰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਸਾਡੀ ਕਾਰਪੋਰੇਟ ਵੈੱਬਸਾਈਟ ਦਾ ਪਤਾ ‘zomato.com’ ਤੋਂ ‘eternal.com’ ਵਿੱਚ ਬਦਲ ਜਾਵੇਗਾ। ਉਨ੍ਹਾਂ ਕਿਹਾ ਕਿ Eternal ਵਿੱਚ ਵਰਤਮਾਨ ਵਿੱਚ ਚਾਰ ਪ੍ਰਮੁੱਖ ਕਾਰੋਬਾਰ ਸ਼ਾਮਲ ਹੋਣਗੇ – Zomato, Blinkit, District ਅਤੇ Hyperpure।

ਕੰਪਨੀ ਦਾ ਨਾਮ ਬਦਲ ਕੇ ਰੱਖਿਆ ਜਾਵੇਗਾ Eternal
ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਅਸੀਂ ਬਲਿੰਕਿਟ ਨੂੰ ਪ੍ਰਾਪਤ ਕੀਤਾ ਤਾਂ ਅਸੀਂ ਕੰਪਨੀ ਅਤੇ ਬ੍ਰਾਂਡ/ਐਪ ਵਿੱਚ ਫਰਕ ਕਰਨ ਲਈ ਆਪਸ ਵਿੱਚ ਜ਼ੋਮੈਟੋ ਦੀ ਬਜਾਏ ਈਟਰਨਲ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਅਸੀਂ ਇਹ ਵੀ ਸੋਚਿਆ ਸੀ ਕਿ ਜਿਸ ਦਿਨ ਜ਼ੋਮੈਟੋ ਤੋਂ ਇਲਾਵਾ ਕੁਝ ਹੋਰ ਸਾਡੇ ਭਵਿੱਖ ਦਾ ਇੱਕ ਮਹੱਤਵਪੂਰਨ ਚਾਲਕ ਬਣ ਜਾਵੇਗਾ, ਅਸੀਂ ਜਨਤਕ ਤੌਰ ‘ਤੇ ਕੰਪਨੀ ਦਾ ਨਾਮ ਬਦਲ ਕੇ ਈਟਰਨਲ ਰੱਖ ਦੇਵਾਂਗੇ। ਅੱਜ, ਬਲਿੰਕਿਟ ਦੇ ਨਾਲ, ਮੈਨੂੰ ਲੱਗਦਾ ਹੈ ਕਿ ਅਸੀਂ ਉੱਥੇ ਪਹੁੰਚ ਗਏ ਹਾਂ। ਅਸੀਂ ਕੰਪਨੀ ਦਾ ਨਾਮ (ਬ੍ਰਾਂਡ/ਐਪ ਨਹੀਂ) ਜ਼ੋਮੈਟੋ ਲਿਮਟਿਡ ਤੋਂ ਬਦਲ ਕੇ ਈਟਰਨਲ ਲਿਮਟਿਡ ਕਰਨਾ ਚਾਹੁੰਦੇ ਹਾਂ।

By nishuthapar1

Leave a Reply

Your email address will not be published. Required fields are marked *