ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਨੇ ਪੇਂਡੂ ਖੇਤਰਾਂ ਦੀਆਂ ਖਸਤਾ ਹਾਲਤ ਲਿੰਕ ਸੜਕਾਂ ਨੂੰ ਠੀਕ ਕਰਨ ਲਈ ਵੱਡਾ ਕਦਮ ਚੁੱਕਿਆ ਹੈ। ਸੂਬੇ ਵਿੱਚ 1,000 ਕਿਲੋਮੀਟਰ ਲੰਬਾਈ ਦੀਆਂ ਸੜਕਾਂ ਦੀ ਨਵੀਂ ਤਰ੍ਹਾਂ ਮੁਰੰਮਤ ਅਤੇ ਨਿਰਮਾਣ ਲਈ ਟੈਂਡਰ ਜਾਰੀ ਕਰ ਦਿੱਤੇ ਗਏ ਹਨ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਸੜਕਾਂ ਦੀ ਦੇਖਭਾਲ ਦਾ ਠੇਕਾ ਪੰਜ ਸਾਲਾਂ ਲਈ ਦਿੱਤਾ ਜਾਵੇਗਾ, ਤਾਂ ਜੋ ਜੇਕਰ ਕਿਸੇ ਵੀ ਸੜਕ ਵਿੱਚ ਨੁਕਸ ਆਉਂਦਾ ਹੈ ਤਾਂ ਉਸਦੀ ਤੁਰੰਤ ਮੁਰੰਮਤ ਕਰਵਾਈ ਜਾ ਸਕੇ। ਪਹਿਲਾਂ ਇਹ ਠੇਕੇ ਸਿਰਫ਼ ਇੱਕ ਸਾਲ ਲਈ ਹੁੰਦੇ ਸਨ।ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਵਿਧਾਨ ਸਭਾ ਵਿੱਚ ਪੇਸ਼ ਕੀਤੇ ਬਜਟ ਵਿੱਚ ਸੜਕਾਂ ਦੀ ਮੁਰੰਮਤ ਲਈ ਵਾਧੂ ਫੰਡ ਰੱਖਣ ਦੀ ਗੱਲ ਕਹੀ ਸੀ। 21 ਤੋਂ 28 ਮਾਰਚ ਤੱਕ ਚੱਲੇ ਵਿਧਾਨ ਸਭਾ ਸੈਸ਼ਨ ਦੌਰਾਨ ਲਿੰਕ ਸੜਕਾਂ ਦੀ ਮਾੜੀ ਹਾਲਤ ‘ਤੇ ਚਰਚਾ ਹੋਈ ਸੀ। ਸਰਕਾਰ ਨੇ ਇਸ ਮੌਕੇ ‘ਤੇ ਸਪਸ਼ਟ ਕੀਤਾ ਸੀ ਕਿ ਕੇਂਦਰ ਸਰਕਾਰ ਵੱਲੋਂ ਆਰ.ਡੀ.ਐੱਫ. ਫੰਡ ਨਾ ਮਿਲਣ ਕਰਕੇ ਇਹ ਕੰਮ ਰੁਕਿਆ ਹੋਇਆ ਸੀ। ਹੁਣ ਨਾਬਾਰਡ ਤੋਂ ਕਰਜ਼ਾ ਲੈ ਕੇ ਇਹ ਸੜਕਾਂ ਬਣਾਈਆਂ ਜਾਣਗੀਆਂ, ਜਿਸ ਨਾਲ ਪੇਂਡੂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਪੰਜਾਬ ‘ਚ 1000 ਕਿਮੀ ਲਿੰਕ ਸੜਕਾਂ ਬਣਨਗੀਆਂ, ਪੰਜ ਸਾਲ ਲਈ ਨਵਾਂ ਰਖ-ਰਖਾਅ ਮਾਡਲ ਲਾਗੂ
