ਹੈਦਰਾਬਾਦ ਯੂਨੀਵਰਸਿਟੀ ਨੇੜੇ ਜੰਗਲ ਕੱਟਣ ਮਾਮਲੇ ਨੇ ਫੜੀ ਤਪਸ਼, ਸੁਰਪਰੀਮ ਕੋਰਟ ਨੇ ਦਿੱਤੇ ਰੋਕ ਦੇ ਹੁਕਮ

ਰਾਹੁਲ ਗਾਂਧੀ ਨੂੰ ਤਜਿੰਦਰ ਬੱਗਾ ਦੀ ਚੇਤਾਵਨੀ

ਨੈਸ਼ਨਲ ਟਾਈਮਜ਼ ਬਿਊਰੋ :- ਹੈਦਰਾਬਾਦ ਯੂਨੀਵਰਸਿਟੀ ਦੇ ਨੇੜਲੇ ਪਿੰਡ ਕਾਂਚਾ ਗਾਚੀਬੋਲੀ ਵਿੱਚ ਜੰਗਲ ਕੱਟਣ ਦਾ ਮਾਮਲਾ ਹੁਣ ਹੋਰ ਗੰਭੀਰ ਰੂਪ ਧਾਰ ਰਿਹਾ ਹੈ। ਇਸ ਮਾਮਲੇ ਦੀ ਸੁਣਵਾਈ ਸੁਰਪਰੀਮ ਕੋਰਟ ਵਿੱਚ ਵੀ ਹੋਈ ਹੈ। ਦਿੱਲੀ ਤੋਂ ਭਾਜਪਾ ਆਗੂ ਤੇ ਵਕਤਾ ਤਜਿੰਦਰ ਬੱਗਾ ਨੇ ਇਸ ਮੁੱਦੇ ਨੂੰ ਲੈ ਕੇ ਰਾਹੁਲ ਗਾਂਧੀ ਵਿਰੁੱਧ ਹੋਰਡਿੰਗਜ਼ ਲਗਵਾਏ ਹਨ।

ਉਹਨਾਂ ਦੇ ਹੋਰਡਿੰਗ ਵਿੱਚ ਲਿਖਿਆ ਗਿਆ ਕਿ “ਰਾਹੁਲ ਗਾਂਧੀ ਜੀ, ਕਿਰਪਾ ਕਰਕੇ ਤੇਲੰਗਾਣਾ ਵਿੱਚ ਸਾਡੇ ਜੰਗਲ ਕੱਟਣ ਤੋਂ ਰੋਕੋ।”ਇਹ ਮਾਮਲਾ ਉਦੋਂ ਵਧਿਆ ਜਦੋਂ 400 ਏਕੜ ਜ਼ਮੀਨ ਤੇਲੰਗਾਣਾ ਇੰਡਸਟਰੀਅਲ ਇੰਫਰਾਸਟ੍ਰਕਚਰ ਕਾਰਪੋਰੇਸ਼ਨ ਨੂੰ ਦੇ ਦਿੱਤੀ ਗਈ, ਜਿਸ ਕਾਰਨ ਉਥੋਂ ਦੇ ਦਰੱਖ਼ਤਾਂ ਦੀ ਕੱਟਾਈ ਸ਼ੁਰੂ ਹੋ ਗਈ। ਇਸ ਦੀ ਜਾਣਕਾਰੀ ਮਿਲਣ ‘ਤੇ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਵਾਤਾਵਰਣ ਪ੍ਰੇਮੀਆਂ ਨੇ ਵਿਰੋਧ ਕਰਨ ਦੀ ਸ਼ੁਰੂਆਤ ਕਰ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਟਾਈ ਵਨ ਸੰਰੱਖਣ ਕਾਨੂੰਨ ਦੀ ਉਲੰਘਣਾ ਹੈ।

ਸੂਬਾ ਸਰਕਾਰ ਦਾ ਦਾਅਵਾ ਹੈ ਕਿ ਉਹ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰ ਰਹੀ। ਪਰ ਮਾਮਲਾ ਸਿੱਧਾ ਸੁਰਪਰੀਮ ਕੋਰਟ ਤੱਕ ਪਹੁੰਚ ਗਿਆ, ਜਿੱਥੇ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਤੇਲੰਗਾਣਾ ਹਾਈਕੋਰਟ ਦੇ ਰਜਿਸਟ੍ਰਾਰ ਇਲਾਕੇ ਦਾ ਦੌਰਾ ਕਰ ਕੇ ਰਿਪੋਰਟ ਤਿਆਰ ਕਰਨ। ਨਾਲ ਹੀ, ਤੇਲੰਗਾਣਾ ਦੇ ਮੁੱਖ ਸਚਿਵ ਨੂੰ ਕਿਹਾ ਗਿਆ ਹੈ ਕਿ ਅਗਲੇ ਹੁਕਮ ਤੱਕ ਉਥੇ ਕੋਈ ਵੀ ਦਰੱਖ਼ਤ ਨਾ ਕਟਿਆ ਜਾਵੇ।

By Rajeev Sharma

Leave a Reply

Your email address will not be published. Required fields are marked *