ਪੰਜਾਬ ਵਿਚ ਲਗਾਤਾਰ 3 ਸਰਕਾਰੀ ਛੁੱਟੀਆਂ, ਵੇਖੋ ਲਿਸਟ….

ਗੁਰਪ੍ਰੀਤ ਸਿੰਘ :- ਮਾਰਚ ਮਹੀਨੇ ਬਹੁਤ ਸਾਰੀਆਂ ਜਨਤਕ ਛੁੱਟੀਆਂ (Public holidays) ਆਉਂਦੀਆਂ ਹਨ। ਵਿਦਿਆਰਥੀਆਂ ਲਈ ਪ੍ਰੀਖਿਆਵਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਜ਼ਿਆਦਾਤਰ ਪ੍ਰੀਖਿਆਵਾਂ ਮਾਰਚ ਅਤੇ ਅਪ੍ਰੈਲ ਵਿੱਚ ਪੂਰੀਆਂ ਹੋਣਗੀਆਂ। ਇਸ ਮਹੀਨੇ ਹੋਲੀ ਅਤੇ ਰਮਜ਼ਾਨ ਵਰਗੇ ਤਿਉਹਾਰ ਵੀ ਆਉਂਦੇ ਹਨ।
ਇਸ ਤੋਂ ਇਲਾਵਾ ਕੁਝ ਹੋਰ ਖਾਸ ਮੌਕਿਆਂ ਉਤੇ ਵੀ ਛੁੱਟੀਆਂ ਹਨ। ਜਿਸ ਵਿੱਚ ਵੀਕਐਂਡ ਅਤੇ ਤਿਉਹਾਰ ਸ਼ਾਮਲ ਹਨ। ਇਸ ਕਾਰਨ ਵਿਦਿਆਰਥੀਆਂ ਨੂੰ ਕੁੱਲ 11 ਛੁੱਟੀਆਂ ਆ ਰਹੀਆਂ ਹਨ।

ਮਾਰਚ ਵਿੱਚ ਸਕੂਲੀ ਛੁੱਟੀਆਂ ਦੀ ਪੂਰੀ ਸੂਚੀ ਹੇਠਾਂ ਦੇਖੋ:

21 ਮਾਰਚ ਸ਼ਨੀਵਾਰ ਨੂੰ ਈਦ-ਉਲ-ਫਿਤਰ ਕਾਰਨ ਛੁੱਟੀ ਘੋਸ਼ਿਤ ਕੀਤੀ ਗਈ ਹੈ। ਇਸ ਦਿਨ ਸਾਰੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।
ਇਸ ਤੋੋਂ ਅਗਲੇ ਦਿਨ ਐਤਵਾਰ ਕਾਰਨ ਹਫਤਾਵਾਰੀ ਛੁੱਟੀ ਰਹੇਗੀ। ਅਗਲੇ ਦਿਨ 23 ਮਾਰਚ ਸੋਮਵਾਰ ਨੂੰ ਵੀ ਛੁੱਟੀ ਐਲਾਨੀ ਗਈ ਹੈ। ਪੰਜਾਬ ਸਰਕਾਰ ਦੇ ਕੈਲੰਡਰ ਉਤੇ ਇਸ ਦਿਨ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਮੌਕੇ ਛੁੱਟੀ ਦਾ ਐਲਾਨ ਕੀਤਾ ਹੈ।

By Gurpreet Singh

Leave a Reply

Your email address will not be published. Required fields are marked *